ਫਲਾਈਟ ’ਚ ਏਅਰ ਹੋਸਟੈੱਸ ਨਾਲ ‘ਜ਼ਬਰਦਸਤੀ’ ਕਰਨ ਦੀ ਕੋਸ਼ਿਸ਼, ਜਹਾਜ਼ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ

Saturday, Aug 03, 2024 - 12:00 PM (IST)

ਵਾਸ਼ਿੰਗਟਨ (ਇੰਟ.) - ਸਿਏਟਲ ਤੋਂ ਡਲਾਸ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ’ਚ ਇਕ ਯਾਤਰੀ ਨੇ ਇੰਨਾ ਹੰਗਾਮਾ ਕੀਤਾ ਕਿ ਕਪਤਾਨ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਯਾਤਰੀ ਨੇ ਪਹਿਲਾਂ ਏਅਰ ਹੋਸਟੈੱਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਯਾਤਰੀਆਂ ਨਾਲ ਕੁੱਟਮਾਰ ਕੀਤੀ। ਉਸ ਦੀਆਂ ਹਰਕਤਾਂ ਨੂੰ ਦੇਖ ਕੇ ਕਪਤਾਨ ਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ। ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਪੁਲਸ ਨੇ ਉਸ ਨੂੰ ਏਅਰਪੋਰਟ ’ਤੇ ਹੀ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਨਿਊਜਰਸੀ ਦੇ 26 ਸਾਲਾ ਐਰਿਕ ਨਿਕੋਲਸ ਗੈਪਕੋ ਵਜੋਂ ਹੋਈ ਹੈ। ਉਸ ਨੂੰ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਕੇ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਅਤੇ ਏਅਰ ਹੋਸਟੈੱਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਫੜਿਆ ਗਿਆ ਹੈ।

ਨਿਊਯਾਰਕ ਪੋਸਟ ਦੇ ਅਨੁਸਾਰ ਨਿਊ ਜਰਸੀ ਦੇ 26 ਸਾਲਾ ਐਰਿਕ ਨਿਕੋਲਸ ਗੈਪਕੋ 18 ਜੁਲਾਈ ਨੂੰ ਸਿਏਟਲ ਤੋਂ ਡਲਾਸ ਲਈ ਅਮਰੀਕਨ ਏਅਰ ਲਾਈਨਜ਼ ਫਲਾਈਟ 2101 ’ਚ ਸਵਾਰ ਸਨ।


Harinder Kaur

Content Editor

Related News