ਦੱਖਣੀ ਅਫਰੀਕਾ ਦੀ ਮਸਜਿਦ ''ਚ ਚਾਕੂ ਨਾਲ ਹਮਲਾ, 2 ਮਰੇ

Friday, Jun 15, 2018 - 10:13 PM (IST)

ਦੱਖਣੀ ਅਫਰੀਕਾ ਦੀ ਮਸਜਿਦ ''ਚ ਚਾਕੂ ਨਾਲ ਹਮਲਾ, 2 ਮਰੇ

ਕੇਪਟਾਊਨ— ਦੱਖਣੀ ਅਫਰੀਕਾ ਦੇ ਕੇਪਟਾਊਨ 'ਚ ਸਥਿਤ ਮਸਜਿਦ ਵਿਚ ਵੀਰਵਾਰ ਨੂੰ ਇਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਨੂੰ ਮਾਰ ਦਿੱਤਾ ਅਤੇ 2 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਬਾਅਦ ਵਿਚ ਪੁਲਸ ਨੇ ਵੀ ਹਮਲਾਵਰ ਨੂੰ ਮਾਰ ਦਿੱਤਾ।  ਮੁਸਲਿਮ ਨਿਆਇਕ ਪ੍ਰੀਸ਼ਦ ਨੇ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ 'ਚ ਪ੍ਰਭਾਵਿਤ ਲੋਕ ਮਸਜਿਦ ਵਿਚ ਜਦੋਂ ਇਬਾਦਤ ਕਰ ਰਹੇ ਸਨ ਤਾਂ ਚਾਕੂ ਨਾਲ ਹਮਲਾਵਰ ਮਸਜਿਦ 'ਚ ਦਾਖਲ ਹੋਇਆ ਅਤੇ ਸਵੇਰ ਦੀ ਨਮਾਜ਼ ਵਿਚ ਸ਼ਾਮਲ ਹੋ ਗਿਆ ਅਤੇ ਉਸ ਨੇ ਸਭ ਤੋਂ ਪਹਿਲਾਂ ਇਮਾਮ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਅੱਗੇ ਆਏ ਲੋਕਾਂ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਬੰਦਰਗਾਹ ਵਾਲੇ ਸ਼ਹਿਰ ਡਰਬਨ ਦੇ ਉੱਤਰ 'ਚ ਸਥਿਤ ਮਸਜਿਦ ਵਿਚ ਬੰਦੂਕ ਅਤੇ ਚਾਕੂ ਨਾਲ ਲੈਸ 3 ਵਿਅਕਤੀਆਂ ਦੇ ਹਮਲੇ ਦੇ ਠੀਕ 1 ਮਹੀਨੇ ਬਾਅਦ ਹੋਈ ਹੈ।


Related News