ਪੰਜਸ਼ੀਰ ਘਾਟੀ ’ਤੇ ਹਮਲੇ ’ਚ ਸਾਡਾ ਕੋਈ ਹੱਥ ਨਹੀਂ: ਪਾਕਿਸਤਾਨ
Saturday, Sep 11, 2021 - 10:53 AM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਹਮਲੇ ਵਿਚ ਮਦਦ ਕਰਨ ਦੀਆਂ ਖ਼ਬਰਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਬਦਨੀਅਤੀ ਨਾਲ ਕੀਤਾ ਜਾ ਰਿਹਾ ਕੂੜ ਪ੍ਰਚਾਰ ਮੁਹਿੰਮ ਕਰਾਰ ਦਿੱਤਾ। ਤਾਲਿਬਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਪੰਜਸ਼ੀਰ ਘਾਟੀ ’ਤੇ ਕਬਜ਼ਾ ਕਰ ਲਿਆ ਹੈ। ਪਿਛਲੇ ਮਹੀਨਿਆਂ ਅਫ਼ਗਾਨਿਸਤਾਨ ਵਿਚ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਦੇ ਕੰਟਰੋਲ ਤੋਂ ਬੱਸ ਇਹੋ ਸੂਬਾ ਬਚਿਆ ਹੋਇਆ ਸੀ।
ਇਹ ਵੀ ਪੜ੍ਹੋ: ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਕੁਝ ਖ਼ਬਰਾਂ ਵਿਚ ਸੈਟਕਾਮ (ਅਮਰੀਕੀ ਮੱਧ ਕਮਾਨ) ਦੇ ਇਕ ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਪਾਕਿਸਤਾਨੀ ਫ਼ੌਜ ਡਰੋਨ ਹਮਲਿਆਂ ਰਾਹੀਂ ਅਤੇ ਪਾਕਿਸਤਾਨੀ ਵਿਸ਼ੇਸ਼ ਫੋਰਸ ਨਾਲ ਭਰੇ 27 ਹੈਲੀਕਾਪਟਰਾਂ ਨਾਲ ਪੰਜਸ਼ੀਰ ’ਚ ਤਾਲਿਬਾਨ ਦੇ ਹਮਲੇ ਵਿਚ ਮਦਦ ਕਰ ਰਹੀ ਸੀ। ਪਾਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਆਸਿਮ ਇਫਤੀਖਾਰ ਨੇ ਵੀਰਵਾਰ ਨੂੰ ਰਾਤ ਜਾਰੀ ਇਕ ਬਿਆਨ ਵਿਚ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਇਹ ਦੋਸ਼ ਪਾਕਿਸਤਾਨ ਨੂੰ ਬਦਨਾਮ ਕਰਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਾ ਇਕ ਹਿੱਸਾ ਸਨ। ਬੁਲਾਰੇ ਨੇ ਸ਼ਾਂਤਮਈ, ਸਥਿਰ, ਖੁਸ਼ਹਾਲ ਅਫ਼ਗਾਨਿਸਤਾਨ ਲਈ ਪਾਕਿਸਤਾਨ ਦੀ ਸਥਾਈ ਵਚਨਬੱਧਤਾ ਨੂੰ ਦੋਹਰਾਇਆ।
ਇਹ ਵੀ ਪੜ੍ਹੋ: ਜਲੰਧਰ ’ਚ ਮੋਹਲੇਧਾਰ ਮੀਂਹ ਨਾਲ ਖੁਸ਼ਗਵਾਰ ਹੋਇਆ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ