ਬੰਗਲਾਦੇਸ਼ ''ਚ ਘੱਟ ਗਿਣਤੀਆਂ ''ਤੇ ਹਮਲਾ, ਹੁਣ ਤੱਕ 450 ਗ੍ਰਿਫ਼ਤਾਰ

10/19/2021 5:39:21 PM

ਢਾਕਾ (ਯੂਐਨਆਈ): ਬੰਗਲਾਦੇਸ਼ ਵਿਚ ਪਿਛਲੇ ਹਫ਼ਤੇ ਦੂਰਜਾ ਪੂਜਾ ਪੰਡਾਲਾਂ, ਮੰਦਰਾਂ ਅਤੇ ਘੱਟ ਗਿਣਤੀ ਹਿੰਦੂਆਂ ਦੇ ਘਰਾਂ ਅਤੇ ਕਾਰੋਬਾਰੀ ਸਥਲਾਂ 'ਤੇ ਹਮਲਿਆਂ ਅਤੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਜਿੱਥੇ 71 ਮਾਮਲੇ ਦਰਜ ਕੀਤੇ ਹਨ, ਉੱਥੇ 450 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਲੁੱਟ ਖੋਹ ਦੌਰਾਨ ਇਕ ਬੰਗਲਾਦੇਸ਼ੀ ਦਾ ਚਾਕੂ ਮਾਰ ਕੇ ਕਤਲ

ਬੰਗਲਾਦੇਸ਼ ਦੇ ਅਖ਼ਬਾਰ ਢਾਕਾ ਟ੍ਰਿਬਿਨ ਨੇ ਸਹਾਇਕ ਇੰਸਪੈਕਟਰ ਜਨਰਲ ਮੁਹੰਮਦ ਕਮਾਰੁਜ਼ਮਾਨ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 71 ਮਾਮਲੇ ਦਰਜ ਕੀਤੇ ਗਏ ਹਨ ਅਤੇ 450 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਹਾਲਾਂਕਿ ਗ੍ਰਿਫ਼ਤਾਰੀਆਂ ਅਤੇ ਕੇਸਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਦੌਰਾਨ, ਪੁਲਸ ਹੈੱਡਕੁਆਰਟਰ ਨੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾ ਕੇ ਅਸਥਿਰਤਾ ਪੈਦਾ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਨਾਮਵਰ ਪੰਜਾਬੀ ਅਮਰਜੀਤ ਸੋਹੀ ਬਣੇ ਐਡਮਿੰਟਨ ਦੇ ਮੇਅਰ, ਜੋਤੀ ਗੌਂਡੇਕ ਨੇ ਜਿੱਤੀ ਕੈਲਗਰੀ ਦੀ ਮੇਅਰ ਚੋਣ


Vandana

Content Editor

Related News