ਪਾਕਿਸਤਾਨ 'ਚ 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਹਮਲਾ, ਮਾਮਲਾ ਦਰਜ

Wednesday, Mar 31, 2021 - 03:43 AM (IST)

ਪਾਕਿਸਤਾਨ 'ਚ 100 ਸਾਲ ਪੁਰਾਣੇ ਹਿੰਦੂ ਮੰਦਰ 'ਤੇ ਹਮਲਾ, ਮਾਮਲਾ ਦਰਜ

ਇਸਲਾਮਾਬਾਦ - ਇਸਲਾਮਾਬਾਦ ਵਿਚ ਕਰੀਬ ਇਕ ਸਦੀ ਪੁਰਾਣੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਨੀ ਗਾਲਾ ਥਾਣੇ ਵਿਚ ਦਰਜ ਐੱਫ. ਆਈ. ਆਰ. ਮੁਤਾਬਕ ਰਾਵਲਪਿੰਡੀ ਦੇ ਪੁਰਾਣਾ ਕਿਲਾ ਇਲਾਕੇ ਵਿਚ ਸਥਿਤ ਇਸ ਮੰਦਰ 'ਤੇ ਅਣਪਛਾਤਿਆਂ ਵੱਲੋਂ ਐਤਵਾਰ ਸ਼ਾਮ ਹਮਲਾ ਕੀਤਾ ਗਿਆ। ਪਾਕਿਸਤਾਨ ਦੀ ਆਈ. ਪੀ. ਸੀ. ਦੇ ਈਸ਼ਨਿੰਦਾ ਅਤੇ ਦੰਗਾ ਭੜਕਾਉਣ ਦੀ ਕੋਸ਼ਿਸ਼ ਦੇ ਨਾਲ ਗੈਰ-ਕਾਨੂੰਨੀ ਤੌਰ 'ਤੇ ਇਕੱਠੇ ਹੋਣ ਖਿਲਾਫ ਲੱਗਣ ਵਾਲੀਆਂ ਧਾਰਾਵਾਂ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਵੰਡ ਤੋਂ ਬਾਅਦ ਪਿਛਲੇ 74 ਸਾਲਾਂ ਤੋਂ ਬੰਦ ਪਏ ਇਸ ਮੰਦਰ ਨੂੰ ਫਿਲਹਾਲ ਪਹਿਲਾਂ ਜਿਹੀ ਹਾਲਤ ਵਿਚ ਲਿਆਉਣ ਲਈ 24 ਮਾਰਚ ਤੋਂ ਮੁਰੰਮਤ ਦਾ ਕੰਮ ਚਲ ਰਿਹਾ ਹੈ। ਐੱਫ. ਆਈ. ਆਰ. ਮੁਤਾਬਕ ਮੁਰੰਮਤ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਇਸ ਇਤਿਹਾਸਕ ਮੰਦਰ ਸਾਹਮਣੇ ਕੁਝ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਸੀ।

ਇਹ ਵੀ ਪੜੋ - ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ : ICU ਬੈੱਡ ਭਰੇ, ਕੁਰਸੀਆਂ 'ਤੇ ਬੈਠ ਕੇ ਇਲਾਜ ਕਰਾ ਰਹੇ ਮਰੀਜ਼

PunjabKesari

ਮੰਦਰ ਨੂੰ ਅਪਵਿੱਤਰ ਕੀਤਾ ਗਿਆ
ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਐਤਵਾਰ ਸ਼ਾਮ ਸਾਢੇ 7 ਵਜੇ ਜਦ ਮਜ਼ਦੂਰ ਕੰਮ ਨਹੀਂ ਕਰ ਰਹੇ ਸਨ ਉਦੋਂ 10-15 ਲੋਕਾਂ ਨੇ ਮੰਦਰ ਵਿਚ ਦਾਖਲ ਹੋ ਕੇ ਭਵਨ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਮੰਦਰ ਦੇ ਦਰਵਾਜ਼ੇ ਤੋੜਣ ਦੇ ਨਾਲ ਉਨ੍ਹਾਂ ਦੀਆਂ ਪੌੜੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਮੰਦਰ ਨੂੰ ਅਪਵਿੱਤਰ ਵੀ ਕੀਤਾ ਗਿਆ। ਰਿਪੋਰਟ ਮੁਤਾਬਕ ਜਾਣਕਾਰੀ ਮਿਲਣ ਤੋਂ ਬਾਅਦ ਸ਼ਹਿਰ ਦੇ ਪੁਲਸ ਮੁਖੀ ਸੁਰੱਖਿਆ ਫੋਰਸ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪੁਲਸ ਸੂਤਰਾਂ ਮੁਤਾਬਕ ਮੰਦਰ ਦੀ ਮੁਰੰਮਤ ਚੱਲ ਰਹੀ ਹੈ ਇਸ ਲਈ ਇਸ ਵਿਚ ਪੂਜਾ ਨਹੀਂ ਹੁੰਦੀ, ਨਾ ਹੀ ਮੰਦਰ ਵਿਚ ਕੋਈ ਮੂਰਤੀ ਹੈ ਅਤੇ ਕੋਈ ਧਾਰਮਿਕ ਸਾਹਿਤ ਵੀ ਉਥੇ ਨਹੀਂ ਹੈ। ਇਹ ਐੱਫ. ਆਈ. ਆਰ. ਘੱਟ ਗਿਣਤੀ ਭਾਈਚਾਰਿਆਂ ਦੀ ਜਾਇਦਾਦ ਨੂੰ ਦੇਖਰੇਖ ਕਰਨ ਵਾਲੀ ਟਰੱਸਟ ਈ. ਟੀ. ਬੀ. ਪੀ. ਦੇ ਸਹਾਇਕ ਸੁਰੱਖਿਆ ਅਧਿਕਾਰੀ ਸਇਦ ਰਜ਼ਾ ਦੀ ਸ਼ਿਕਾਇਤ 'ਤੇ ਦਰਜ ਹੋਈ ਹੈ।

ਇਹ ਵੀ ਪੜੋ ਫਿਲੀਪੀਂਸ ਦੇ ਰਾਸ਼ਟਰਪਤੀ ਦੀ ਗੰਦੀ ਹਰਕਤ, ਹੈਲਪਰ ਦੇ ਪ੍ਰਾਈਵੇਟ ਪਾਰਟ ਨੂੰ ਛੋਹਣ ਦੀ ਕੀਤੀ ਕੋਸ਼ਿਸ਼ (ਵੀਡੀਓ)

PunjabKesari

ਮੰਦਰ ਦੀ ਸੁਰੱਖਿਆ ਦੀ ਮੰਗ
ਸਥਾਨਕ ਪ੍ਰਸ਼ਾਸਨ ਨੇ ਕਬਜ਼ੇ ਹਟਾਉਣ ਤੋਂ ਬਾਅਦ ਮੁਰੰਮਤ ਲਈ ਮੰਦਰ ਨੂੰ ਇਸ ਟਰੱਸਟ ਨੂੰ ਸੌਂਪਿਆ ਸੀ। ਆਪਣੀ ਅਰਜ਼ੀ ਵਿਚ ਰਜ਼ਾ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਮੰਦਰ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਪੂਜਾ ਨਾ ਹੋਣ ਦੇ ਬਾਵਜੂਦ ਮੰਦਰ ਦੇ ਕੰਪਲੈਕਸ ਤੋਂ ਕਬਜ਼ੇ ਹਟਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋਣ ਦਾ ਹਿੰਦੂਆਂ ਨੇ ਜਸ਼ਨ ਮਨਾਇਆ। 25 ਮਾਰਚ ਨੂੰ ਹਿੰਦੂ ਲੋਕਾਂ ਨੇ ਉਥੇ ਹੋਲੀ ਵੀ ਖੇਡੀ ਸੀ। ਕਬਜ਼ੇ ਕਰਨ ਵਾਲਿਆਂ ਨੇ ਮੰਦਰ ਦੇ ਚਾਰੋਂ ਪਾਸੇ ਕੱਪੜਾ ਬਾਜ਼ਾਰ ਬਣਾ ਲਿਆ ਅਤੇ ਮੰਦਰ ਦੀ ਚਾਰ-ਦੀਵਾਰੀ ਅੰਦਰ ਅਤੇ ਦਾਖਲ ਹੋਣ ਵਾਲੇ ਗੇਟ 'ਤੇ ਦੁਕਾਨਾਂ ਖੋਲ੍ਹ ਲਈਆਂ ਸਨ। ਰਾਵਲਪਿੰਡੀ ਪ੍ਰਸ਼ਾਸਨ ਨੇ ਸ਼ਹਿਰ ਦੇ ਪੁਰਾਣੇ ਇਲਾਕੇ ਨੂੰ ਫਿਰ ਤੋਂ ਪਹਿਲਾਂ ਜਿਹਾ ਬਣਾਉਣ ਲਈ ਸੁਜਾਨ ਸਿੰਘ ਹਵੇਲੀ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ 7 ਛੋਟੇ ਮੰਦਰਾਂ ਦੀ ਮੁਰੰਮਤ ਦਾ ਫੈਸਲਾ ਲਿਆ ਹੈ। ਪੁਰਾਣਾ ਕਿਲਾ ਦਾ ਇਹ ਮਾਤਾ ਮੰਦਰ ਇੰਨ੍ਹਾਂ 7 ਮੰਦਰਾਂ ਵਿਚੋਂ ਇਕ ਹੈ।

ਇਹ ਵੀ ਪੜੋ ਸਪੇਨ ਨੇ ਬਾਹਰ ਜਾਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ, ਇਸ ਤਰੀਕ ਤੱਕ ਰਹੇਗੀ ਲਾਗੂ


author

Khushdeep Jassi

Content Editor

Related News