ਤੰਜਾਨੀਆ ’ਚ ਫਰਾਂਸਿਸੀ ਦੂਤਘਰ ਨੇੜੇ ਹਮਲਾ, 3 ਪੁਲਸ ਮੁਲਾਜ਼ਮਾਂ ਅਤੇ ਸੁਰੱਖਿਆ ਗਾਰਡ ਨੂੰ ਜਾਨੋਂ ਮਾਰਿਆ

Friday, Aug 27, 2021 - 12:10 PM (IST)

ਤੰਜਾਨੀਆ ’ਚ ਫਰਾਂਸਿਸੀ ਦੂਤਘਰ ਨੇੜੇ ਹਮਲਾ, 3 ਪੁਲਸ ਮੁਲਾਜ਼ਮਾਂ ਅਤੇ ਸੁਰੱਖਿਆ ਗਾਰਡ ਨੂੰ ਜਾਨੋਂ ਮਾਰਿਆ

ਦਾਰੇਸ ਸਲਾਮ (ਇੰਟ.)- ਤੰਜਾਨੀਆ ਦੇ ਦਾਰੇਸ ਸਲਾਮ ਵਿਚ ਫਰਾਂਸਿਸੀ ਦੂਤਘਰ ਨੇੜੇ ਇਕ ਹਮਲਾਵਰ ਨੇ 3 ਪੁਲਸ ਅਧਿਕਾਰੀਆਂ ਤੇ ਇਕ ਸੁਰੱਖਿਆ ਗਾਰਡ ਨੂੰ ਮਾਰ ਦਿੱਤਾ। ਹਥਿਆਰਬੰਦ ਵਿਅਕਤੀ ਇਕ ਵਿਦੇਸ਼ੀ ਸੀ ਅਤੇ ਪੁਲਸ ਦਾ ਮੰਨਣਾ ਹੈ ਕਿ ਉਹ ਸੋਮਾਲੀਆ ਦਾ ਸੀ। ਅਮਰੀਕੀ ਦੂਤਘਰ ਨੇ ਸੁਰੱਖਿਆ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਖੇਤਰ ਤੋਂ ਬਚਣ ਦੀ ਚਿਤਾਵਨੀ ਦਿੱਤੀ।

ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਵਲੋਂ ਸ਼ਹਿਰ ਦੇ ਇਕ ਹੋਰ ਹਿੱਸੇ ਵਿਚ ਸੁਰੱਖਿਆ ਅਧਿਕਾਰੀਆਂ ਨੂੰ ਸੰਬੋਧਨ ਕਰਨ ਦੇ ਤੁਰੰਤ ਬਾਅਦ ਸੰਘਰਸ਼ ਹੋਇਆ। ਰਾਸ਼ਟਰਪਤੀ ਹਸਨ ਨੇ ਕਿਹਾ ਕਿ ਹਮਲਾਵਰ ਕੋਲ ਇਕ ਰਾਇਫਲ ਸੀ ਅਤੇ ਉਸਦੀ ਵੀ ਜਵਾਬੀ ਕਾਰਵਾਈ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਹਮਲੇ ਨੂੰ ਲੈ ਕੇ ਵੀਡੀਓ ਵੀ ਜਾਰੀ ਹੋਏ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਹਮਲਾਵਰ ਫਰਾਂਸਿਸੀ ਦੂਤਘਰ ਦੇ ਗੇਟ ਦੇ ਬਾਹਰ ਖੜਾ ਹੈ। ਇਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।
 


author

Vandana

Content Editor

Related News