ਪਾਕਿ ''ਚ ਦਿਆਲ ਸਿੰਘ ਦੇ ਕਤਲ ਤੋਂ ਬਾਅਦ ਸਿੱਖ ਪਰਿਵਾਰਾਂ ''ਚ ਦਹਿਸ਼ਤ ਦਾ ਮਾਹੌਲ, ਸੁਰੱਖਿਅਤ ਥਾਵਾਂ ''ਤੇ ਜਾਣੇ ਹੋਏ ਸ਼ੁਰੂ

Wednesday, Apr 05, 2023 - 12:46 PM (IST)

ਪਾਕਿ ''ਚ ਦਿਆਲ ਸਿੰਘ ਦੇ ਕਤਲ ਤੋਂ ਬਾਅਦ ਸਿੱਖ ਪਰਿਵਾਰਾਂ ''ਚ ਦਹਿਸ਼ਤ ਦਾ ਮਾਹੌਲ, ਸੁਰੱਖਿਅਤ ਥਾਵਾਂ ''ਤੇ ਜਾਣੇ ਹੋਏ ਸ਼ੁਰੂ

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ’ਚ ਅੱਤਵਾਦੀਆਂ ਵੱਲੋਂ ਦਿਆਲ ਸਿੰਘ ਹਕੀਮ ਨਾਂ ਦੇ ਸਿੱਖ ਵਿਅਕਤੀ ਦੇ ਕਤਲ ਕੀਤੇ ਜਾਣ ਤੋਂ ਬਾਅਦ ਇਲਾਕੇ ਵਿਚ ਸਿੱਖ ਪਰਿਵਾਰਾਂ ’ਚ ਦਹਿਸ਼ਤ ਦਾ ਮਾਹੌਲ ਪਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਪਰਿਵਾਰ ਇਲਾਕਾ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ ਕੁਝ ਦਿਨਾਂ ’ਚ ਪਹਿਲਾਂ ਸਿੱਖ ਨਾਗਰਿਕ ਦਿਆਲ ਸਿੰਘ, ਉਸ ਦੇ ਬਾਅਦ ਡਾ. ਬੀਰਬਲ ਗਿਆਨੀ ਦੀ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਿੱਖ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਜੋ ਸਿੱਖ ਨੇਤਾ ਪਾਕਿਸਤਾਨ ਵਿਚ ਸਿੱਖ ਫਿਰਕੇ ਲਈ ਸਭ ਤੋਂ ਸੁਰੱਖਿਅਤ ਦੇਸ਼ ਹੋਣ ਦਾ ਦਾਅਵਾ ਕਰਦੇ ਸੀ, ਉਹ ਹੁਣ ਦਿਆਲ ਸਿੰਘ ਦੇ ਕਤਲ ਤੋਂ ਬਾਅਦ ਚੁੱਪੀ ਕਿਉਂ ਧਾਰਨ ਕਰ ਕੇ ਬੈਠਾ ਹੈ?

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

ਇਸ ਸਬੰਧੀ ਪੇਸ਼ਾਵਰ ਦੇ ਕਾਰਖਾਨਾ ਬਾਜ਼ਾਰ ’ਚ ਇਮੀਲੇਸ਼ਨ ਜਿਊਲਰੀ ਡੀਲਰ ਹਰਜੀਤ ਸਿੰਘ ਨੇ ਕਿਹਾ ਕਿ ਦਿਆਲ ਸਿੰਘ ਬਹੁਤ ਹੀ ਚੰਗਾ ਇਨਸਾਨ ਸੀ ਅਤੇ ਉਸ ਦੇ ਕਤਲ ਤੋਂ ਬਾਅਦ ਸਿੱਖ ਭਾਈਚਾਰੇ ਦਾ ਦਿਲ ਟੁੱਟ ਗਿਆ ਹੈ। ਪੇਸ਼ਾਵਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਸਿੱਖ ਪਰਿਵਾਰ ਹੁਣ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਸਾਨੂੰ ਜ਼ਰੂਰਤ ਅਨੁਸਾਰ ਸੁਰੱਖਿਆ ਪ੍ਰਦਾਨ ਕਰਨ 'ਚ ਪੂਰੀ ਤਰ੍ਹਾਂ ਨਾਲ ਅਸਫ਼ਲ ਹਨ ਅਤੇ ਹਰ 7-8 ਮਹੀਨੇ ਬਾਅਦ ਕਿਸੇ ਸਿੱਖ ਦਾ ਕਤਲ ਕਰ ਦਿੱਤੀ ਜਾਂਦਾ ਹੈ। ਉਸ ਨੇ ਕਿਹਾ ਕਿ ਸਾਡਾ ਪਰਿਵਾਰ 17 ਸਾਲ ਪਹਿਲਾ ਬਾਰਾ ਤੋਂ ਪੇਸ਼ਾਵਰ ਆਇਆ ਸੀ ਕਿਉਂਕਿ ਉਸ ਸਮੇਂ ਬਾਰਾ ਇਲਾਕੇ ’ਚ ਲਸ਼ਕਰ-ਏ-ਇਸਲਾਮ ਦੀ ਦਹਿਸ਼ਤ ਸੀ।

ਇਹ ਵੀ ਪੜ੍ਹੋ- ਹਾਈਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਤ 3 ਲਿਫ਼ਾਫੇ ਮੁੱਖ ਮੰਤਰੀ ਕੋਲ ਪੁੱਜੇ, ਵੱਡੀ ਕਾਰਵਾਈ ਦੀ ਤਿਆਰੀ

ਉਸ ਨੇ ਦੱਸਿਆ ਕਿ ਮ੍ਰਿਤਕ ਦਿਆਲ ਸਿੰਘ ਦੇ 4 ਬੱਚੇ ਹਨ, ਜਿਨ੍ਹਾਂ ’ਚ ਤਿੰਨ ਮੁੰਡੇ ਤੇ ਇਕ ਕੁੜੀ ਹੈ। ਉਹ ਪਰਿਵਾਰ 'ਚ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਸ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਚਾਰ ਸਿੱਖ ਨੇਤਾਵਾਂ ਨੇ ਬਹੁਤ ਸ਼ਾਨ ਨਾਲ ਕਿਹਾ ਸੀ ਕਿ ਸਿੱਖਾਂ ਲਈ ਵਿਸ਼ਵ ਵਿਚ ਸਭ ਤੋਂ ਸੁਰੱਖਿਅਤ ਦੇਸ਼ ਪਾਕਿਸਤਾਨ ਹੈ ਪਰ ਹੁਣ ਪਤਾ ਨਹੀਂ ਉਹ ਚੁੱਪ ਕਿਉਂ ਹਨ? ਦਿਆਲ ਸਿੰਘ ਦੀ ਬਹੁਤ ਹੀ ਛੋਟੀ ਜੜੀਆਂ-ਬੂਟੀਆਂ ਦੀ ਦੁਕਾਨ ਹੈ, ਜਿਸ ਨਾਲ ਉਹ ਆਪਣਾ ਪਰਿਵਾਰ ਚਲਾਉਂਦਾ ਸੀ।

ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ

ਬਾਰਾ ਇਲਾਕੇ ਦੇ ਸਿੱਖ ਭਾਈਚਾਰੇ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਸਾਲ ਮਈ ਵਿਚ ਅੱਤਵਾਦੀਆਂ ਨੇ ਉਸ ਦੇ ਰਿਸ਼ਤੇਦਾਰ ਰਣਜੀਤ ਸਿੰਘ ਅਤੇ ਕੁਲਜੀਤ ਸਿੰਘ ਦਾ ਵੀ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਸੀ। ਕਾਰਖਾਨਾ ਬਾਜ਼ਾਰ ਦੇ ਇਕ ਹੋਰ ਸਿੱਖ ਵਪਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਸਿੱਖ ਪਰਿਵਾਰ ਪੇਸ਼ਾਵਰ ਨੂੰ ਛੱਡ ਕੇ ਸੁਰੱਖਿਅਤ ਸ਼ਹਿਰਾਂ ’ਚ ਜਾ ਵੱਸੇ ਹਨ। 29 ਸਿੱਖ ਪਰਿਵਾਰ ਇਸ ਸਮੇਂ ਪੇਸ਼ਾਵਰ ਬਾਰਾ ਵਿਚ ਛੋਟਾ ਮੋਟਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ 10-15 ਸਾਲ ਤੋਂ ਲਗਭਗ 100 ਸਿੱਖ ਪਰਿਵਾਰ ਇਹ ਇਲਾਕਾ ਛੱਡ ਕੇ ਸੁਰੱਖਿਅਤ ਸ਼ਹਿਰਾਂ ’ਚ ਜਾ ਚੁੱਕੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News