ਅਟਲਾਂਟਾ ਗੋਲੀਬਾਰੀ ''ਚ 8 ਸਾਲਾ ਬੱਚੀ ਦੀ ਮੌਤ

Monday, Jul 06, 2020 - 06:23 PM (IST)

ਅਟਲਾਂਟਾ (ਭਾਸ਼ਾ): ਅਟਲਾਂਟਾ ਵਿਚ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਦਾ ਕੇਂਦਰ ਰਹੇ ਇਕ ਸਥਾਨ ਦੇ ਨੇੜਿਓ ਲੰਘ ਰਹੀ ਕਾਰ 'ਤੇ ਹੋਈ ਗੋਲੀਬਾਰੀ ਵਿਚ 8 ਸਾਲ ਦੀ ਬੱਚੀ ਦੀ ਮੌਤ 4 ਜੁਲਾਈ ਨੂੰ ਹੋ ਗਈ। ਹਥਿਆਰਾਂ ਨਾਲ ਲੈਸ ਘੱਟੋ-ਘੱਟ 2 ਲੋਕਾਂ ਨੇ ਕਾਰ 'ਤੇ ਗੋਲੀ ਚਲਾਈ ਸੀ। ਪੁਲਸ ਨੇ ਬੱਚੀ ਦੀ ਪਛਾਣ ਸਿਕੋਰੀਆ ਟਰਨਰ ਦੇ ਰੂਪ ਵਿਚ ਕੀਤੀ ਹੈ। 

ਅਟਲਾਂਟਾ ਦੀ ਮੇਅਰ ਕਿਸ਼ਾ ਲਾਂਸ ਬਾਟਮਸ ਨੇ ਐਤਵਾਰ ਨੂੰ ਇਕ ਭਾਵਨਾਤਮਕ ਪੱਤਰਕਾਰ ਸੰਮੇਲਨ ਵਿਚ ਸੋਗ ਵਿਚ ਬੈਠੀ ਬੱਚੀ ਦੀ ਮਾਂ ਦੇ ਨੇੜੇ ਬੈਠ ਕੇ ਪੀੜਤਾ ਲਈ ਨਿਆਂ ਦੀ ਮੰਗ ਕੀਤੀ। ਇਹ ਘਟਨਾ ਵੇਂਡੀ ਰੈਸਰੋਰੈਂਟ ਦੇ ਨੇੜੇ ਵਾਪਰੀ। ਇਹ ਉਹੀ ਸਥਾਨ ਹੈ ਜਿੱਥੇ 12 ਜੂਨ ਨੂੰ ਅਫਰੀਕੀ-ਅਮਰੀਕੀ ਵਿਅਕਤੀ ਰੇਸ਼ਾਰਡ ਬਰੁਕਸ ਦੀ ਹੱਤਿਆ ਅਟਲਾਂਟਾ ਦੇ ਇਕ ਪੁਲਸ ਅਧਿਕਾਰੀ ਨੇ ਕਰ ਦਿੱਤੀ ਸੀ। ਇਸ ਦੇ ਬਾਅਦ ਇਸ ਰੈਸਟੋਰੈਟ ਨੂੰ ਸਾੜ ਦਿੱਤਾ ਗਿਆ ਅਤੇ ਇਲਾਕਾ ਪੁਲਸ ਬੇਰਹਿਮੀ ਦੇ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣ ਗਿਆ। 

ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਵਿਚ ਗੈਰ ਕਾਨੂੰਨੀ ਤੌਰ 'ਤੇ ਰੱਖੇ ਗਏ ਅਵਰੋਧਕਾਂ ਵਿਚੋਂ ਬੱਚੀ ਦੀ ਮਾਂ ਨੇ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਸ਼ਨੀਵਾਰ ਰਾਤ ਵਿਚ ਗੱਡੀ 'ਤੇ ਗੋਲੀਆਂ ਚਲਾਈਆਂ ਗਈਆਂ। ਅਟਲਾਂਟਾ ਜਰਨਲ ਕੰਸਟੀਟਿਊਸ਼ਨ ਦੇ ਮੁਤਾਬਕ ਮੇਅਰ ਨੇ ਕਿਹਾ,''ਤੁਸੀਂ ਗੋਲੀਆਂ ਚਲਾਈਆਂ ਅਤੇ 8 ਸਾਲ ਦੀ ਬੱਚੀ ਨੂੰ ਮਾਰ ਦਿੱਤਾ। ਇੱਥੇ ਸਿਰਫ ਇਕ ਗੋਲੀ ਚਲਾਉਣ ਵਾਲਾ ਨਹੀਂ ਸੀ ਸਗੋਂ ਘੱਟੋ-ਘੱਟ 2 ਲੋਕ ਸਨ।'' ਪੁਲਸ ਨੇ ਕਿਹਾ ਹੈ ਕਿ ਲੋਕਾਂ 'ਤੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਲਈ ਮਦਦ ਲਈ ਜਾ ਰਹੀ ਹੈ। ਉਹਨਾਂ ਨੇ ਇਸ ਸੰਬੰਧ ਵਿਚ ਇਕ ਪੋਸਟਰ ਵੀ ਜਾਰੀ ਕੀਤਾ ਹੈਕਿ ਇਸ ਘਟਨਾ ਵਿਚ ਸ਼ਾਮਲ ਇਕ ਵਿਅਕਤੀ ਦੇ ਪੂਰੀ ਤਰ੍ਹਾਂ ਨਾਲ ਕਾਲੇ ਕੱਪੜੇ ਪਾਏ ਹੋਣ ਜਦਕਿ ਇਕ ਹੋਰ ਵਿਅਕਤੀ ਦੇ ਸਫੇਦ ਟੀ-ਸ਼ਰਟ ਵਿਚ ਹੋਣ ਦੀ ਗੱਲ ਕਹੀ ਗਈ ਹੈ।


Vandana

Content Editor

Related News