14 ਸਾਲ ਦੀ ਉਮਰ ''ਚ ਭਾਰਤੀ ਬੱਚੇ ਨੇ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਹਾਸਲ ਕੀਤੀ ਡਿਗਰੀ

Sunday, Jul 29, 2018 - 12:59 AM (IST)

ਵਾਸ਼ਿੰਗਟਨ — 14 ਸਾਲ ਦੀ ਉਮਰ 'ਚ ਭਾਰਤੀ-ਅਮਰੀਕੀ ਨੇ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਬਾਇਓ-ਮੈਡੀਕਲ 'ਚ ਇੰਜੀਨੀਅਰਿੰਗ ਕਰ ਅਮਰੀਕਾ 'ਚ ਹਲਚਲ ਮਚਾ ਦਿੱਤੀ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਤਨਿਸ਼ਕ ਨੇ ਯੂਨੀਵਰਸਿਟੀ ਦੇ ਯੂ. ਸੀ. ਡੇਵਿਸ ਕਾਲਜ ਤੋਂ 14 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਪੂਰਾ ਕਰ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ, ਹੁਣ ਉਹ ਇਸ ਵਿਸ਼ੇ 'ਤੇ ਪੀ. ਐੱਚ. ਡੀ. ਕਰ ਰਿਹਾ ਹੈ।
ਤਨਿਸ਼ਕ ਨੂੰ ਇਹ ਡਿਗਰੀ ਉਸ ਦੇ ਜਨਮਦਿਨ ਤੋਂ ਸਿਰਫ ਕੁਝ ਦਿਨ ਪਹਿਲਾਂ ਫਾਰਦਰਜ਼ ਡੇ 'ਤੇ ਮਿਲੀ ਜੋ ਨਿਸ਼ਚਤ ਤੌਰ 'ਤੇ ਉਨ੍ਹਾਂ ਦੇ ਪਿਤਾ ਲਈ ਇਕ ਤੋਹਫੇ ਦੀ ਤਰ੍ਹਾਂ ਹੈ। ਤਨਿਸ਼ਕ ਨੇ ਗ੍ਰੈਜੂਏਸ਼ਨ ਵਾਲੀ ਟੋਪੀ ਪਾਈ ਹੋਈ ਸੀ, ਜਿਸ 'ਚ ਲਿੱਖਿਆ ਸੀ ਕਿ 12 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਅਤੇ 14 ਸਾਲ 'ਚ ਪੂਰਾ ਕੀਤਾ, ਮੇਰਾ ਭਰੋਸਾ ਕਰੋ ਮੈਂ ਇਕ ਇੰਜੀਨੀਅਰ ਹਾਂ।'
ਉਨ੍ਹਾਂ ਦੀ ਮਾਂ ਤਾਜ਼ੀ ਇਬਰਾਹਮ ਨੇ ਕਿਹਾ ਕਿ ਇਹ ਮੇਰੇ ਪਿਤਾ ਅਤੇ ਪਤੀ ਦੋਹਾਂ ਲਈ ਸਭ ਤੋਂ ਵਧੀਆ ਫਾਦਰਸ ਡੇ ਦਾ ਗਿਫਟ ਹੈ। ਤਾਜ਼ੀ ਖੁਦ ਪਸ਼ੂ ਵਿਗਿਆਨ ਦੀ ਡਾਕਟਰ ਹੈ ਅਤੇ ਉਨ੍ਹਾਂ ਦੇ ਪਤੀ ਸਾਫਟਵੇਅਰ ਇੰਜੀਨੀਅਰ ਹਨ। ਤਾਜ਼ੀ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਉਸ ਦੇ ਗ੍ਰੈਂਡ ਪੇਰੇਂਟਸ (ਮਾਪੇ) ਜਿਹੜੇ ਕਿ ਦਿਲ ਦੀ ਬੀਮਾਰੀ ਦੇ ਮਰੀਜ਼ ਹਨ, ਉਸ ਨੂੰ ਬਾਇਓ ਮੈਡੀਕਲ ਇੰਜੀਨੀਅਰਿੰਗ ਦੀ ਡਿਗਰੀ ਲੈਂਦੇ ਅਤੇ ਫਿਰ ਉਸ ਵਿਸ਼ੇ 'ਚ ਉਸ ਵਿਸ਼ੇ 'ਚ ਪੀ. ਐੱਚ. ਡੀ. ਕਰਦੇ ਦੇਖ ਪਾਏ। ਡਿਗਰੀ ਪਾਉਣ ਤੋਂ ਬਾਅਦ ਤਨਿਸ਼ਕ ਅਤੇ ਉਨ੍ਹਾਂ ਦੀ ਟੀਮ ਨੇ ਯੂ. ਸੀ. ਡੇਵਿਸ ਮੈਡੀਕਲ ਸੈਂਟਰ 'ਚ ਸੀਨੀਅਰ ਡਿਜ਼ਾਈਨ ਪ੍ਰਾਜੈਕਟ ਪੇਸ਼ ਕੀਤਾ। ਕੁਝ ਦਿਨਾਂ ਬਾਅਦ ਉਹ ਦੱਖਣੀ ਕੈਲੀਫੋਰਨੀਆ ਬਾਇਓ ਮੈਡੀਕਲ ਇੰਜੀਨੀਅਰਿੰਗ ਕਾਨਫਰੰਸ ਲਈ ਪਹੁੰਚੇ ਜਿੱਥੇ ਤਨਿਸ਼ਕ ਨੇ ਆਪਣੇ ਇੰਜੀਨੀਅਰਿੰਗ ਦੇ ਸੀਨੀਅਰ ਡਿਜ਼ਾਈਨ ਪ੍ਰਾਜੈਕਟ ਨੂੰ ਪੇਸ਼ ਕੀਤਾ।


Related News