ਬ੍ਰਿਟੇਨ ''ਚ ਤੂਫ਼ਾਨ ਦੀ ਲਪੇਟ ''ਚ ਆਉਣ ਕਾਰਨ 2 ਵਿਅਕਤੀਆਂ ਦੀ ਹੋਈ ਮੌਤ
Saturday, Nov 27, 2021 - 10:26 PM (IST)
ਲੰਡਨ-ਬ੍ਰਿਟੇਨ 'ਚ ਇਸ ਸਾਲ ਦੀਆਂ ਸਰਦੀਆਂ ਦੇ ਪਹਿਲੇ ਤੂਫ਼ਾਨ 'ਚ ਲਗਭਗ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਨਾਲ ਘਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਇਸ ਤੂਫ਼ਾਨ ਨੂੰ 'ਅਰਵੇਨ' ਨਾਂ ਦਿੱਤਾ ਹੈ। ਇੰਗਲੈਂਡ ਦੇ ਉੱਤਰੀ ਹਿੱਸੇ, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਮੁੱਖ ਰੂਪ ਨਾਲ ਇਸ ਚੱਕਰਵਾਤ ਨਾਲ ਪ੍ਰਭਾਵਿਤ ਹੋਏ ਜਿਸ ਕਾਰਨ ਸੜਕਾਂ ਬੰਦ ਕਰਨੀਆਂ ਪਈਆਂ, ਟਰੇਨ ਦੇਰ ਨਾਲ ਚੱਲ ਰਹੀ ਹੈ, ਬਿਜਲੀ 'ਚ ਕਟੌਤੀ ਹੋਈ ਅਤੇ ਸਮੁੰਦਰ 'ਚ ਉੱਚੀਆਂ ਲਹਿਰਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਦੱ. ਅਫਰੀਕਾ 'ਤੇ ਲਾਈ ਗਈ ਯਾਤਰਾ ਪਾਬੰਦੀ 'ਜ਼ਾਲਮ' ਤੇ 'ਗਲਤ ਦਿਸ਼ਾ 'ਚ ਚੁੱਕਿਆ ਗਿਆ ਕਦਮ' : ਫਾਹਲਾ
ਉੱਤਰ ਪੱਛਮੀ ਇੰਗਲੈਂਡ 'ਚ ਕਮਬ੍ਰਿਆ ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦਰੱਖ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉੱਤਰੀ ਆਇਰਲੈਂਡ 'ਚ ਇਕ ਵਿਅਕਤੀ ਦੀ ਕਾਰ 'ਤੇ ਦਰੱਖਤ ਡਿੱਗਣ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਵੇਰੀਐਂਟ ਪਹੁੰਚਿਆ ਯੂਰਪ, ਬ੍ਰਿਟੇਨ ਤੋਂ ਓਮੀਕ੍ਰੋਨ ਦੇ ਦੋ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।