ਉੱਤਰੀ ਸੀਰੀਆ ''ਚ ਬਾਜ਼ਾਰ ''ਚ ਹੋਇਆ ਧਮਾਕਾ, ਘੱਟੋ-ਘੱਟ 9 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

Friday, Aug 19, 2022 - 05:51 PM (IST)

ਉੱਤਰੀ ਸੀਰੀਆ ''ਚ ਬਾਜ਼ਾਰ ''ਚ ਹੋਇਆ ਧਮਾਕਾ, ਘੱਟੋ-ਘੱਟ 9 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਬੇਰੂਤ (ਏਜੰਸੀ): ਉੱਤਰੀ ਸੀਰੀਆ ‘ਚ ਤੁਰਕੀ ਸਮਰਥਿਤ ਵਿਰੋਧੀ ਲੜਾਕਿਆਂ ਦੇ ਕਬਜ਼ੇ ਵਾਲੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਹੋਏ ਰਾਕੇਟ ਹਮਲੇ ‘ਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਜੰਗ ਦੀ ਨਿਗਰਾਨੀ ਕਰਨ ਵਾਲੇ ਇੱਕ ਵਿਰੋਧੀ ਸੰਗਠਨ ਅਤੇ ਇੱਕ ਪੈਰਾ ਮੈਡੀਕਲ ਗਰੁੱਪ ਨੇ ਇਹ ਜਾਣਕਾਰੀ ਦਿੱਤੀ। ਅਲ-ਬਾਬ 'ਚ ਹਮਲੇ ਤੋਂ ਕੁਝ ਦਿਨ ਪਹਿਲਾਂ ਤੁਰਕੀ ਦੇ ਹਵਾਈ ਹਮਲਿਆਂ 'ਚ ਘੱਟੋ-ਘੱਟ 11 ਸੀਰੀਆਈ ਫੌਜੀ ਅਤੇ ਅਮਰੀਕਾ ਸਮਰਥਿਤ ਕੁਰਦ ਲੜਾਕੇ ਮਾਰੇ ਗਏ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਹਾਈ ਕਮਿਸ਼ਨ ਨੇ ਜਾਰੀ ਕੀਤੀ ਅਪਡੇਟ

ਇੱਕ ਵਿਰੋਧੀ ਜੰਗ ਦੀ ਨਿਗਰਾਨ ਸੰਸਥਾ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਗੋਲੀਬਾਰੀ ਲਈ ਸੀਰੀਆਈ ਸਰਕਾਰੀ ਬਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਤੁਰਕੀ ਦੇ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਹਮਲੇ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ, ਜਦਕਿ ਵਿਰੋਧੀ-ਨਿਯੰਤਰਿਤ ਸੀਰੀਅਨ ਸਿਵਲ ਡਿਫੈਂਸ (ਵਾਈਟ ਹੈਲਮੇਟ) ਮੁਤਾਬਕ ਬੱਚਿਆਂ ਸਮੇਤ 9 ਲੋਕ ਮਾਰੇ ਗਏ ਅਤੇ 28 ਹੋਰ ਜ਼ਖਮੀ ਹੋ ਗਏ। ਇਸ ਪੈਰਾ-ਮੈਡੀਕਲ ਗਰੁੱਪ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਕੁਝ ਜ਼ਖਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਸੀਰੀਆ 'ਚ ਹਮਲੇ ਦੇ ਤੁਰੰਤ ਬਾਅਦ ਵੱਖ-ਵੱਖ ਸੰਗਠਨਾਂ ਦੁਆਰਾ ਦੱਸੀ ਗਈ ਮੌਤ ਦੀ ਗਿਣਤੀ 'ਚ ਫਰਕ ਨਵਾਂ ਨਹੀਂ ਹੈ। ਸੀਰੀਆ ਵਿੱਚ ਮਾਰਚ 2011 ਵਿੱਚ ਸ਼ੁਰੂ ਹੋਏ ਸੰਘਰਸ਼ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਦੇਸ਼ ਦੀ ਅੱਧੀ ਆਬਾਦੀ ਨੂੰ ਬੇਘਰ ਹੋ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੀ ਦਰਿਆਦਿਲੀ, ਸ਼੍ਰੀਲੰਕਾ ਨੂੰ ਦੇਵੇਗਾ 25 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ


author

Vandana

Content Editor

Related News

News Hub