ਸਰਬੀਆ : ਕੋਲਾ ਖਾਨ ''ਚ ਵਾਪਰਿਆ ਹਾਦਸਾ, ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਤੇ 20 ਜ਼ਖਮੀ
Friday, Apr 01, 2022 - 02:28 PM (IST)

ਬੇਲਗ੍ਰੇਡ (ਭਾਸ਼ਾ)- ਮੱਧ ਸਰਬੀਆ ਵਿੱਚ ਇੱਕ ਖਾਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਸਰਬੀਆ ਦੇ ਸਰਕਾਰੀ ਟੈਲੀਵਿਜ਼ਨ ਆਰਟੀਐਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਸੋਕੋ ਕੋਲਾ ਖਾਨ 'ਤੇ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ - ਮੈਲਬੌਰਨ 'ਚ ਹੈਲੀਕਾਪਟਰ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ
ਆਰਟੀਐਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖਾਨ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਨਾਲ ਮਜ਼ਦੂਰ ਅੰਦਰ ਫਸ ਗਏ। ਨੇੜਲੇ ਅਲੇਕਸਿਨਕ ਵਿੱਚ ਮੈਡੀਕਲ ਸੈਂਟਰ ਦੇ ਮੁਖੀ ਰੋਡੋਲਜਬ ਜ਼ਿਵਾਦਿਨੋਵੀ ਨੇ ਕਿਹਾ ਕਿ 18 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।