ਬੁਰਕੀਨਾ ਫਾਸੋ ''ਚ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ, 37 ਲੋਕਾਂ ਦੀ ਮੌਤ

11/07/2019 1:49:16 PM

ਓਗਾਡੌਗੂ— ਬੁਰਕੀਨਾ ਫਾਸੋ 'ਚ ਇਕ ਕੈਨੇਡੀਅਨ ਖੁਦਾਈ ਕੰਪਨੀ ਦੇ ਕਰਮਚਾਰੀਆਂ ਦੇ ਕਾਫਿਲੇ 'ਤੇ ਟਾਰਗੇਟ ਹਮਲੇ ਕੀਤੇ ਗਏ ਹਨ, ਜਿਸ ਦੌਰਾਨ ਘੱਟ ਤੋਂ ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪੱਛਮੀ ਅਫਰੀਕੀ ਦੇਸ਼ 'ਚ ਪਿਛਲੇ ਕਰੀਬ ਪੰਜ ਸਾਲ 'ਚ ਹੋਇਆ ਸਭ ਤੋਂ ਘਾਤਕ ਅੱਤਵਾਦੀ ਹਮਲਾ ਹੈ।

ਦੇਸ਼ ਦੇ ਈਸਟ ਖੇਤਰ ਦੇ ਗਵਰਨਰ ਸੈਦੋਓ ਸਾਨੋਓ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਬੁੱਧਵਾਰ ਸਵੇਰੇ ਉਨ੍ਹਾਂ ਪੰਜ ਬੱਸਾਂ 'ਤੇ ਟਾਰਗੇਟ ਹਮਲਾ ਕਰ ਦਿੱਤਾ, ਜਿਨ੍ਹਾਂ 'ਚ ਸੋਮਾਫੋ ਖੁਦਾਈ ਕੰਪਨੀ ਦੇ ਸਥਾਨਕ ਕਰਮਚਾਰੀ, ਠੇਕੇਦਾਰ ਤੇ ਹੋਰ ਲੋਕ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਹਮਲਾ 'ਚ ਘੱਟ ਤੋਂ ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 60 ਲੋਕ ਇਸ ਦੌਰਾਨ ਜ਼ਖਮੀ ਹੋਏ ਹਨ। ਖੁਦਾਈ ਕੰਪਨੀ ਸੋਮਾਫੋ ਇੰਕ ਦੇ ਮਾਲਕ ਨੇ ਦੱਸਿਆ ਕਿ ਫੌਜ ਦੀ ਸੁਰੱਖਿਆ 'ਚ ਲਿਜਾਈਆਂ ਜਾ ਰਹੀਆਂ ਪੰਜ ਬੱਸਾਂ 'ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਤਾਪੋਆ ਸੂਬੇ 'ਚ ਬੌਂਗੋਓ ਸੋਨੇ ਦੀ ਖਦਾਨ ਤੋਂ ਕਰੀਬ 40 ਕਿਲੋਮੀਟਰ ਦੂਰ ਸਨ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਕਾਫਿਲੇ ਦੇ ਪਿੱਛੇ ਚੱਲ ਰਿਹਾ ਇਕ ਫੌਜ ਦਾ ਵਾਹਨ ਵੀ ਧਮਾਕੇ ਦੀ ਲਪੇਟ 'ਚ ਆ ਗਿਆ। ਇਸ ਦੌਰਾਨ ਬੱਸਾਂ 'ਤੇ ਗੋਲੀਬਾਰੀ ਵੀ ਕੀਤੀ ਗਈ।

ਬੁਰਕੀਨਾ ਫਾਸੋ ਦੀ ਸਰਕਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਚਾਅ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਪਿਛਲੇ 15 ਮਹੀਨਿਆਂ 'ਚ ਤੀਜਾ ਹਮਲਾ ਹੈ। ਇਸ ਕੰਪਨੀ ਦੀਆਂ ਦੇਸ਼ 'ਚ ਦੋ ਖਦਾਨਾਂ ਹਨ।


Baljit Singh

Content Editor

Related News