ਸੋਮਾਲੀਆ 'ਚ ਸੰਘਰਸ਼ ਦੌਰਾਨ 30 ਲੋਕਾਂ ਦੀ ਮੌਤ ਤੇ 70 ਜ਼ਖਮੀ
Monday, Oct 25, 2021 - 01:18 AM (IST)
ਮੋਗਾਦਿਸ਼ੂ-ਸੋਮਾਲੀਆ 'ਚ ਹਥਿਆਰਬੰਦ ਬਲਾਂ ਅਤੇ ਅਹਲੂ ਸੁੰਨਾ ਵਲ ਜਾਮਾ ਸਮੂਹ ਦੇ ਅੱਤਵਾਦੀਆਂ ਦਰਮਿਆਨ ਸੰਘਰਸ਼ 'ਚ ਘਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 70 ਜ਼ਖਮੀ ਹੋ ਗਏ। ਸੋਮਾਲੀਆ ਗਾਰਜੀਅਨ ਨੇ ਆਪਣੇ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਪਾਕਿ ਦੇ ਕਬਾਇਲੀ ਇਲਾਕੇ 'ਚ ਦੋ ਧਿਰਾਂ 'ਚ ਹੋਈ ਝੜਪ, 10 ਦੀ ਮੌਤ
ਰਿਪੋਰਟ ਮੁਤਾਬਕ ਸੋਮਾਲੀਆਈ ਸੈਨਾ ਗੁਰੀਏਲ ਸ਼ਹਿਰ 'ਚ ਸੰਘਰਸ਼ ਦੇ ਦੂਜੇ ਦਿਨ ਕਈ ਅੱਤਵਾਦੀਆਂ ਨੂੰ ਫੜਨ 'ਚ ਕਾਮਯਾਬ ਰਹੀ ਹੈ। ਅਕਤੂਬਰ ਦੀ ਸ਼ੁਰੂਆਤ 'ਚ ਸੋਮਾਲੀਆ ਦੇ ਰੇਡੀਆ ਡਲਸਨ ਨੇ ਆਪਣੀ ਰਿਪੋਰਟ 'ਚ ਦੱਸਿਆ ਸੀ ਕਿ ਅਹਲੂ ਸੁੰਨਾ ਵਲ ਜਾਮਾ ਸਮੂਹ ਦੇ ਅੱਤਵਾਦੀਆਂ ਨੇ ਦੇਸ਼ ਦੇ ਮੱਧ ਹਿੱਸੇ 'ਚ ਗੁਰੀਏਲ ਅਤੇ ਦੂਸਮਾਰੇਬ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ : ਟੈਕਸਾਸ 'ਚ ਰੇਸ ਦੌਰਾਨ ਦਰਸ਼ਕਾਂ 'ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।