ਇਕਵਾਡੋਰ ''ਚ ਬਾਰਿਸ਼ ਦੇ ਬਾਅਦ ਖਿਸਕੀ ਜ਼ਮੀਨ, ਦਰਜਨਾਂ ਲੋਕਾਂ ਦੀ ਮੌਤ ਤੇ ਕਈ ਜ਼ਖਮੀ
Wednesday, Feb 02, 2022 - 09:54 AM (IST)
ਕਵੀਟੋ (ਭਾਸ਼ਾ): ਇਕਵਾਡੋਰ ਦੀ ਰਾਜਧਾਨੀ ਵਿਚ ਭਾਰੀ ਬਾਰਿਸ਼ ਦੇ ਬਾਅਦ ਵਿਚ ਇਕ ਪਹਾੜੀ ਦੇ ਢਹਿ ਜਾਣ ਨਾਲ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ। ਕਵੀਟੋ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਘੱਟੋ-ਘੱਟ 48 ਹੋਰ ਲੋਕ ਜ਼ਖਮੀ ਹੋ ਗਏ। ਕਰੀਬ 24 ਘੰਟੇ ਪਈ ਬਾਰਿਸ਼ ਕਾਰਨ ਮੰਗਲਵਾਰ ਦੇਰ ਰਾਤ ਪਹਾੜੀ ਦੇ ਢਹਿਣ ਦੇ ਬਾਅਦ ਰੁੜ੍ਹ ਕੇ ਆਏ ਚਿੱਕੜ ਵਿੱਚ ਅੱਠ ਮਕਾਨ ਡਿੱਗ ਗਏ ਅਤੇ ਕਈ ਹੋਰ ਨੁਕਸਾਨੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਆਲੋਚਨਾ ਦੇ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਬਦਲਿਆ ਫ਼ੈਸਲਾ, ਗਰਭਵਤੀ ਪੱਤਰਕਾਰ ਨੂੰ 'ਘਰ ਵਾਪਸੀ' ਦੀ ਇਜਾਜ਼ਤ
ਅਧਿਕਾਰੀਆਂ ਨੇ 12 ਲੋਕਾਂ ਦੇ ਲਾਪਤਾ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਚਸ਼ਮਦੀਦ ਇਮੇਲਦਾ ਪੰਜੋਕੋ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਉਸ ਦਾ ਘਰ ਇਵੇਂ ਘਰ ਹਿਲ ਰਿਹਾ ਹੈ, ਜਿਵੇਂ ਭੂਚਾਲ ਆਇਆ ਹੋਵੇ ਅਤੇ ਫਿਰ ਅਚਾਨਕ ਦਰਵਾਜ਼ੇ ਅਤੇ ਖਿੜਕੀਆਂ ਜ਼ਰੀਏ ਚਿੱਕੜ ਵਾਲਾ ਪਾਣੀ ਭਰਨਾ ਸ਼ੁਰੂ ਹੋ ਗਿਆ।ਪੰਜੋਕੋ ਨੇ 'ਦੀ ਐਸੋਸੀਏਟਿਡ ਪ੍ਰੈੱਸ' ਨੂੰ ਦੱਸਿਆ ਕਿ ਮੈਂ ਆਪਣੇ ਚਾਰ ਸਾਲ ਦੇ ਬੱਚੇ ਦਾ ਹੱਥ ਫੜ ਕੇ ਬਹੁਤ ਮੁਸ਼ਕਲ ਨਾਲ ਪੌੜ੍ਹੀਆਂ ਵੱਲ ਭੱਜੀ ਅਤੇ ਛੱਤ 'ਤੇ ਚੜ੍ਹ ਗਈ। ਅਚਾਨਕ ਕੰਧਾਂ ਡਿੱਗਣ ਲੱਗੀਆਂ। ਅਸੀਂ ਪਹਿਲੀ ਮੰਜਿਲ 'ਤੇ ਗੁਆਂਢੀਆਂ ਨੂੰ ਚਿਤਾਵਨੀ ਦਿੱਤੀ ਪਰ ਪਾਣੀ ਉਸ ਘਰ ਵਿਚ ਰਹਿ ਰਹੇ ਮਾਂ ਅਤੇ ਬੇਟੀ ਨੂੰ ਰੋੜ੍ਹ ਕੇ ਲੈ ਗਿਆ। ਉਸ ਨੇ ਕਿਹਾ ਕਿ ਮੈਨੂੰ ਲੱਗਾ ਕਿ ਮੈਂ ਆਪਣੇ ਬੇਟੇ ਨਾਲ ਮਰਨ ਵਾਲੀ ਹਾਂ ਪਰ ਚੰਗੀ ਕਿਸਮਤ ਨਾਲ ਅਸੀਂ ਬਚ ਗਏ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।