ਬ੍ਰਾਜ਼ੀਲ 'ਚ ਤੂਫਾਨ ਨਾਲ ਭਾਰੀ ਤਬਾਹੀ, 23 ਲੋਕਾਂ ਦੀ ਮੌਤ

Wednesday, Feb 16, 2022 - 01:04 PM (IST)

ਬ੍ਰਾਜ਼ੀਲ 'ਚ ਤੂਫਾਨ ਨਾਲ ਭਾਰੀ ਤਬਾਹੀ, 23 ਲੋਕਾਂ ਦੀ ਮੌਤ

ਰਿਓ ਡੀ ਜੇਨੇਰੀਓ (ਬਿਊਰੋ): ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਦੇ ਪਰਬਤੀ ਖੇਤਰ ਵਿਚ ਭਾਰੀ ਮੀਂਹ ਦੇ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਭਾਰੀ ਤਬਾਹੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਤਬਾਹੀ ਦੀ ਚਪੇਟ ਵਿਚ ਆਉਣ ਨਾਲ ਲੱਗਭਗ 23 ਲੋਕਾਂ ਦੀ ਮੌਤ ਹੋ ਗਈ। ਏ.ਐੱਨ.ਆਈ. ਨੇ ਏ.ਐੱਫ.ਪੀ. ਦੇ ਹਵਾਲੇ ਨਾਲ ਦੱਸਿਆ ਕਿ ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿਚ ਤੂਫਾਨ ਕਾਰਨ 18 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਪਹਿਲਾਂ ਇਹ ਗਿਣਤੀ 18 ਦੱਸੀ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨਾਲ ਸਥਾਨਕ ਪੱਧਰ ’ਤੇ ਸੰਬੰਧ ਮਜ਼ਬੂਤ ਕਰਨ ਦੇ ਯਤਨ, ਮੇਅਰ ਤੇ ਗਵਰਨਰ ਪੱਧਰ ’ਤੇ ਸੰਵਾਦ ਕਰ ਰਹੇ ਸੰਧੂ

ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਬਚਾਅ ਦਲ ਪੈਟ੍ਰੋਪੋਲਿਸ ਖੇਤਰ ਦੇ ਪ੍ਰਭਾਵਿਤ ਇਲਾਕੇ ਵਿਚ ਪੀੜਤਾਂ ਦੀ ਤਲਾਸ਼ ਕਰ ਰਹੇ ਹਨ। ਇਸ ਖੇਤਰ ਵਿਚ 2011 ਵਿਚ ਭਾਰੀ ਮੀਂਹ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਰਿਓ ਰਾਜ ਦੇ ਦਮਕਲ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ 180 ਮਿਲਟਰੀ ਕਰਮੀ ਬਚਾਅ ਮੁਹਿੰਮ ਵਿਚ ਜੁਟੇ ਹੋਏ ਹਨ। ਵਿਭਾਗ ਨੇ ਦੱਸਿਆ ਕਿ ਇਲਾਕੇ ਵਿਚ ਦਿਨ ਵਿਚ ਤਿੰਨ ਘੰਟੇ ਦੇ ਅੰਦਰ 25.8 ਸੈਂਟੀਮੀਟਰ ਮੀਂਹ ਪਿਆ, ਜੋ ਇਸ ਤੋਂ ਪਹਿਲਾਂ ਦੇ 30 ਦਿਨ ਵਿਚ ਪਏ ਮੀਂਹ ਦੇ ਬਰਾਬਰ ਹੈ। ਰੂਸ ਦੀ ਯਾਤਰਾ 'ਤੇ ਗਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਟਵੀਟ ਕੀਤਾ ਕਿ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਮੀਂਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਤੁਰੰਤ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।


author

Vandana

Content Editor

Related News