ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)

Friday, Aug 19, 2022 - 10:56 AM (IST)

ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)

ਕੈਲੀਫੋਰਨੀਆ (ਏਜੰਸੀ) : ਉੱਤਰੀ ਕੈਲੀਫੋਰਨੀਆ ਦੇ ਇੱਕ ਸਥਾਨਕ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵੀਰਵਾਰ ਨੂੰ 2 ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਨਾਲ ਜਹਾਜ਼ ਵਿਚ ਸਵਾਰ 3 ਵਿਅਕਤੀਆਂ ਵਿੱਚੋਂ ਘੱਟੋ-ਘੱਟ 2 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ

 

ਵਾਟਸਨਵਿਲੇ ਸ਼ਹਿਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕਿਹਾ ਕਿ ਇਹ ਹਾਦਸਾ ਵਾਟਸਨਵਿਲੇ ਮਿਊਂਸੀਪਲ ਏਅਰਪੋਰਟ 'ਤੇ ਦੁਪਹਿਰ 3 ਵਜੇ ਤੋਂ ਕੁਝ ਦੇਰ ਪਹਿਲਾਂ ਵਾਪਰਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ, ਹਾਦਸੇ ਦੌਰਾਨ ਦੋ-ਇੰਜਣ ਵਾਲੇ ਸੇਸਨਾ 340 ਵਿੱਚ ਦੋ ਲੋਕ ਸਵਾਰ ਸਨ ਅਤੇ ਸਿੰਗਲ ਇੰਜਣ ਵਾਲੇ ਸੇਸਨਾ 152 ਵਿੱਚ ਸਿਰਫ਼ ਪਾਇਲਟ ਸਵਾਰ ਸੀ।

ਇਹ ਵੀ ਪੜ੍ਹੋ: ਹੈਰਾਨੀਜਨਕ! ਮਨੁੱਖ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਹੋਇਆ ਮੰਕੀਪਾਕਸ, WHO ਨੇ ਦਿੱਤੀ ਇਹ ਸਲਾਹ

ਮ੍ਰਿਤਕਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ 'ਤੇ ਲੈਂਡ ਕਰ ਰਹੇ ਸਨ। ਹਾਲਾਂਕਿ ਹਵਾਈ ਅੱਡੇ 'ਤੇ ਹੋਏ ਇਸ ਹਾਦਸੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਕਾਰ 'ਤੇ ਡਿੱਗਿਆ 70 ਟਨ ਵਜ਼ਨੀ ਗਾਰਡਰ, ਇਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ


author

cherry

Content Editor

Related News