ਨਾਈਜਰ ''ਚ ਸੋਨੇ ਦੀ ਖਾਨ ਢਹਿ-ਢੇਰੀ, 18 ਲੋਕਾਂ ਦੀ ਹੋਈ ਮੌਤ
Tuesday, Nov 09, 2021 - 11:06 PM (IST)
ਨਿਆਮੇ-ਨਾਈਜਰ ਦੇ ਮਰਾਡੀ ਖੇਤਰ 'ਚ ਇਕ ਸੋਨੇ ਦੀ ਖਾਨ ਢਹਿਣ ਕਾਰਨ ਘਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਹਫ਼ਤੇ 'ਚ ਢਹਿ-ਢੇਰੀ ਹੋਈ ਖਾਨ ਨੂੰ ਦੇਖਣ ਲਈ ਨਾਈਜੀਰੀਆ ਦੀ ਸਰਹੱਦ ਨੇੜੇ ਸਥਿਤ ਡੈਨ ਇੱਸਾ ਪਿੰਡ 'ਚ ਸੈਕੜੇ ਲੋਕ ਇਕੱਠੇ ਹੋਏ। ਕਈ ਸਥਾਨਕ ਨਿਵਾਸੀ ਨਾਬਾਲਗ ਮਾਈਨਰ ਹਨ, ਜੋ ਸ਼ਿਫਟ 'ਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪੰਜਾਬ ਸੂਬੇ 'ਚ AQIS ਦਾ ਅੱਤਵਾਦੀ ਗ੍ਰਿਫ਼ਤਾਰ
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਕੰਮ ਕਰਨ ਲਈ ਉਥੇ ਪਹੁੰਚ ਰਹੇ ਹਨ, ਡੈਨ ਇੱਸਾ ਦੇ ਮਹਾਪੌਰ ਨੇ ਇਸ ਨੂੰ 'ਮਨੁੱਖੀ ਲਹਿਰ' ਕਿਹਾ ਹੈ। ਸੋਮਵਾਰ ਨੂੰ ਇਲਾਕੇ ਦਾ ਦੌਰਾ ਕਰਨ ਵਾਲੇ ਮਰਾਡੀ ਖੇਤਰ ਦੇ ਗਵਰਨਰ ਅਬੂਬਕਰ ਚਾਈਬਾਊ ਨੇ ਕਿਹਾ ਕਿ ਅਸੀਂ ਸਮੀਖਿਆ ਕਰਨ ਜਾ ਰਹੇ ਹਾਂ ਕਿ ਇਸ ਮੁਹਿੰਮ ਨੂੰ ਫਿਰ ਤੋਂ ਕਿਵੇਂ ਵਿਸਵਥਿਤ ਕੀਤਾ ਜਾਵੇ ਅਤੇ ਲੋਕਾਂ ਦੇ ਸਨਮਾਨ ਅਤੇ ਕਾਨੂੰਨੀ ਰੂਪ ਨਾਲ ਕੰਮ ਕਰਨ ਲਈ ਹਾਲਾਤ ਬਣਾਏ ਜਾਣ।
ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟਾਂ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।