ਪੱਛਮੀ ਅਫਰੀਕੀ ਦੇਸ਼ ਸੇਨੇਗਲ ''ਚ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ
Tuesday, Jul 25, 2023 - 03:03 AM (IST)
ਇੰਟਰਨੈਸ਼ਨਲ ਡੈਸਕ : ਪੱਛਮੀ ਅਫਰੀਕੀ ਦੇਸ਼ ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਕਾਰ ਦੇ ਓਕਮ ਖੇਤਰ ਦੇ ਮੇਅਰ ਨਡੇਯ ਟੋਪ ਗੁਏ ਅਨੁਸਾਰ, ਨੇਵੀ ਨੇ ਸੋਮਵਾਰ ਤੜਕੇ ਲਾਸ਼ਾਂ ਨੂੰ ਬਰਾਮਦ ਕੀਤਾ।
ਇਹ ਵੀ ਪੜ੍ਹੋ : OMG! ਮਗਰਮੱਛ ਦੇ ਅੰਦਰੋਂ ਮਿਲੀ ਲਾਪਤਾ ਵਿਅਕਤੀ ਦੀ ਲਾਸ਼, ਜਾਣੋ ਹੈਰਾਨ ਕਰਨ ਵਾਲਾ ਮਾਮਲਾ
ਵਾਕਿੰਗ ਬਾਰਡਰਜ਼ ਨਾਂ ਦੇ ਸਪੈਨਿਸ਼ ਸਹਾਇਤਾ ਸਮੂਹ ਦੇ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ਼ਤੀ 'ਚ ਸਵਾਰ ਲੋਕ ਕਿਹੜੀ ਰਾਸ਼ਟਰੀਅਤਾ ਦੇ ਸਨ ਅਤੇ ਉਹ ਕਿੱਥੇ ਜਾ ਰਹੇ ਸਨ। ਐਟਲਾਂਟਿਕ ਮਾਈਗ੍ਰੇਸ਼ਨ ਰੂਟ ਦੁਨੀਆ ਦੇ ਸਭ ਤੋਂ ਘਾਤਕ ਮਾਰਗਾਂ 'ਚੋਂ ਇਕ ਹੈ, ਜਿਸ ਵਿੱਚ 2023 ਦੇ ਪਹਿਲੇ ਅੱਧ ਵਿੱਚ ਲਗਭਗ 800 ਲੋਕ ਮਾਰੇ ਗਏ ਜਾਂ ਲਾਪਤਾ ਹੋਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8