ਇੰਡੋਨੇਸ਼ੀਆ 'ਚ 40 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 15 ਲਾਸ਼ਾਂ ਬਰਾਮਦ, ਲਾਪਤਾ ਦੀ ਭਾਲ ਜਾਰੀ

Monday, Jul 24, 2023 - 11:12 AM (IST)

ਜਕਾਰਤਾ (ਏਜੰਸੀ): ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਨੇੜੇ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਲਾਪਤਾ ਹਨ। ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਬੁਟਨ ਖੋਜ ਅਤੇ ਬਚਾਅ ਮੁਹਿੰਮ ਦੇ ਮੁਖੀ ਮੁਹੰਮਦ ਅਰਾਫਾਹ ਨੇ ਦੱਸਿਆ ਕਿ ਕਿਸ਼ਤੀ ਬੁਟਨ ਸੈਂਟਰਲ ਰੀਜੈਂਸੀ ਦੇ ਲੈਂਟੋ ਪਿੰਡ ਤੋਂ ਦੱਖਣ-ਪੂਰਬੀ ਸੁਲਾਵੇਸੀ ਸੂਬੇ ਦੇ ਲਾਗੀ ਪਿੰਡ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਦੇ ਓਡੇਸਾ 'ਚ ਰੂਸੀ ਹਮਲੇ, ਇੱਕ ਵਿਅਕਤੀ ਦੀ ਮੌਤ ਤੇ ਬੱਚਿਆਂ ਸਮੇਤ 22 ਹੋਰ ਜ਼ਖਮੀ (ਤਸਵੀਰਾਂ)

ਲੱਕੜ ਦੀ ਕਿਸ਼ਤੀ ਵਿੱਚ 20 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ 40 ਲੋਕ ਸਵਾਰ ਸਨ। ਅਰਾਫਾਹ ਨੇ ਕਿਹਾ ਕਿ ਬਚਾਅ ਕਰਤਾ 19 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਛੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਲਈ ਤਿੰਨ ਰਬੜ ਦੀਆਂ ਕਿਸ਼ਤੀਆਂ, ਦੋ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਅਤੇ ਛੇ ਗੋਤਾਖੋਰ ਤਾਇਨਾਤ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News