ਪਾਕਿ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, ਮੁਫ਼ਤ ਆਟਾ ਲੈਣ ਦੇ ਚੱਕਰ ’ਚ 11 ਲੋਕਾਂ ਦੀ ਮੌਤ

03/30/2023 10:24:57 AM

ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਪੰਜਾਬ ਸੂਬੇ ’ਚ ਹਾਲ ਦੇ ਦਿਨਾਂ ’ਚ ਸਰਕਾਰੀ ਵੰਡ ਕੰਪਨੀ ਤੋਂ ਮੁਫ਼ਤ ਆਟਾ ਲੈਣ ਦੀ ਕੋਸ਼ਿਸ਼ ’ਚ ਔਰਤਾਂ ਸਮੇਤ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ’ਚ ਅਸਮਾਨ ਛੂੰਹਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਪੰਜਾਬ ਸੂਬੇ ’ਚ ਗਰੀਬਾਂ ਲਈ ਮੁਫ਼ਤ ਆਟਾ ਯੋਜਨਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਰਕਾਰੀ ਵੰਡ ਕੇਂਦਰਾਂ ’ਤੇ ਕਈ ਲੋਕਾਂ ਦੀ ਮੌਤ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ: ਅਮਰੀਕਾ 'ਚ ਵੱਸਦੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਇਸ ਯੋਜਨਾ ਦਾ ਉਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀਆਂ ਵਧਦੀ ਪ੍ਰਸਿੱਧੀ ਨੂੰ ਘੱਟ ਕਰਨਾ ਹੈ। ਦੱਖਣੀ ਪੰਜਾਬ ਦੇ 4 ਜ਼ਿਲਿਆਂ-ਸਾਹੀਵਾਲ, ਬਹਾਵਲਪੁਰ, ਮੁਜ਼ਫਰਪੁਰ ਅਤੇ ਓਕਾਰਾ ’ਚ ਮੁਫ਼ਤ ਆਟਾ ਕੇਂਦਰਾਂ ’ਚ ਮੰਗਲਵਾਰ ਨੂੰ 2 ਬਜ਼ੁਰਗ ਔਰਤਾਂ ਅਤੇ ਇਕ ਮਰਦ ਦੀ ਮੌਤ ਹੋ ਗਈ, ਜਦਕਿ 60 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਹੋਰ ਜ਼ਿਲਿਆਂ ’ਚ ਮੌਤ ਦੀ ਸੂਚਨਾ ਮਿਲੀ ਹੈ, ਉਨ੍ਹਾਂ ’ਚ ਫੈਸਲਾਬਾਦ, ਜਹਾਰੀਆਂ ਅਤੇ ਮੁਲਤਾਨ ਸ਼ਾਮਲ ਹਨ। ਪੁਲਸ ’ਤੇ ਮੁਫ਼ਤ ਆਟਾ ਪਾਉਣ ਲਈ ਲੰਬੀਆਂ ਕਤਾਰਾਂ ’ਚ ਇੰਤਜ਼ਾਰ ਕਰ ਰਹੇ ਨਾਗਰਿਕਾਂ ’ਤੇ ਲਾਠੀਚਾਰਜ ਕਰਨ ਦਾ ਵੀ ਦੋਸ਼ ਹੈ। ਮੁਜ਼ੱਫਰਗੜ੍ਹ ਅਤੇ ਰਹੀਮ ਯਾਰ ਖਾਨ ਸ਼ਹਿਰਾਂ ਵਿੱਚ ਮੁਫ਼ਤ ਆਟੇ ਦੇ ਟਰੱਕ ਲੁੱਟੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਸਖ਼ਤ ਰੁਖ ਅਪਣਾਇਆ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਸਵੇਰੇ 6 ਵਜੇ ਮੁਫਤ ਆਟਾ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਦੀ ਭੀੜ ਅਤੇ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ: UAE 'ਚ ਭਾਰਤੀ ਨੇ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਮਗਰੋਂ ਖ਼ੁਦ ਵੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ


cherry

Content Editor

Related News