ਸੂਰਜ ਤੋਂ 20 ਅਰਬ ਗੁਣਾ ਆਕਾਰ ਦੇ ਬਲੈਕਹੋਲ ਦਾ ਲੱਗਿਆ ਪਤਾ, ਕਰ ਸਕਦਾ ਹੈ ਸਭ ਨਸ਼ਟ

05/16/2018 8:59:44 PM

ਕੈਨਬਰਾ— ਖਗੌਲ ਵਿਗਿਆਨੀਆਂ ਨੇ ਇਕ ਅਜਿਹੇ ਬਲੈਕਹੋਲ ਦਾ ਪਤਾ ਲਾਇਆ ਹੈ ਜੋ ਰੁਜ਼ਾਨਾ ਤੇਜ਼ੀ ਨਾਲ ਵਧ ਰਿਹਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਬਲੈਕਹੋਲ ਇੰਨੀ ਤੇਜ਼ ਰਫਤਾਰ ਨਾਲ ਵਧ ਰਿਹਾ ਹੈ ਕਿ ਪੂਰੀ ਆਕਾਸ਼ਗੰਗਾ ਦੀ ਤੁਲਨਾ 'ਚ ਇਹ ਕਿਤੇ ਜ਼ਿਆਦਾ ਰੌਸ਼ਨ ਹੈ। ਇਸ ਦਾ ਆਕਾਰ 20 ਅਰਬ ਸੂਰਜਾਂ ਜਿੰਨਾ ਹੈ ਤੇ ਇਹ ਆਪਣੇ ਆਪ ਨੂੰ ਬਣਾਏ ਰੱਖਣ ਲਈ ਹਰ ਦੂਜੇ ਦਿਨ ਸੂਰਜ ਦੇ ਆਕਾਰ ਦੇ ਗ੍ਰਹਿ ਨੂੰ ਨਿਗਲਦਾ ਹੈ। ਇਹ ਖੋਜ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਖਗੌਲ ਵਿਗਿਆਨੀਆਂ ਨੇ ਕੀਤੀ ਹੈ।

PunjabKesari
ਖਗੌਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਦੀ ਵਿਸ਼ਾਲ ਬਲੈਕਹੋਲ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਬਲੈਕਹੋਲ ਨਾਰਮਲ ਨਹੀਂ ਹਨ ਕਿਉਂਕਿ ਇਹ ਸਪੇਸ ਬਣਨ ਦੇ ਵੇਲੇ ਹੀ ਬਣ ਜਾਂਦੇ ਹਨ। ਇਹ ਬਲੈਕਹੋਲ ਧਰਤੀ ਤੋਂ ਬਹੁਤ ਦੂਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਬਲੈਕਹੋਲ ਧਰਤੀ ਦੇ ਨੇੜੇ ਹੁੰਦਾ ਤਾਂ ਧਰਤੀ 'ਤੇ ਜੀਵਨ ਨਾਮੁਮਕਿਨ ਹੋ ਜਾਂਦਾ। ਇਸ ਬਲੈਕਹੋਲ 'ਚ ਭਾਰੀ ਮਾਤਰਾ 'ਚ ਪੈਰਾਬੈਂਗਨੀ ਕਿਰਨਾਂ ਤੇ ਐਕਸ-ਰੇ ਨਿਕਲਦੀਆਂ ਹਨ, ਜੋ ਕਿ ਜੀਵਨ ਨੂੰ ਨਸ਼ਟ ਕਰ ਦਿੰਦੀਆਂ ਹਨ।

PunjabKesari
ਚੰਦ ਤੋਂ ਕਈ ਗੁਣਾ ਜ਼ਿਆਦਾ ਹੈ ਇਸ ਦੀ ਰੌਸ਼ਨੀ
ਇਹ ਬਲੈਕਹੋਲ ਹਰ 10 ਸਾਲ 'ਚ ਇਕ ਫੀਸਦੀ ਆਕਾਰ ਨਾਲ ਵਧ ਰਿਹਾ ਹੈ ਪਰ ਹਾਲ ਦੇ ਸਾਲਾਂ 'ਚ ਇਸ ਦਾ ਆਕਾਰ ਤੇਜ਼ੀ ਨਾਲ ਵਧਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਜੇਕਰ ਸਾਡੀ ਆਕਾਸ਼ਗੰਗਾ 'ਚ ਆ ਜਾਵੇ ਤਾਂ ਇਹ ਚੰਦ ਤੋਂ ਕਈ ਗੁਣਾ ਜ਼ਿਆਦਾ ਰੌਸ਼ਨੀ ਪੈਦਾ ਕਰੇਗਾ। ਇਸ ਦੇ ਆਉਣ ਨਾਲ ਆਕਾਸ਼ਗੰਗਾ 'ਚ ਇੰਨੀ ਰੌਸ਼ਨੀ ਪੈਦਾ ਹੋਵੇਗੀ ਕਿ ਇਸ ਦੇ ਸਾਹਮਣੇ ਸਾਰੇ ਤਾਰਿਆਂ ਦੀ ਰੌਸ਼ਨੀ ਫਿੱਕੀ ਪੈ ਜਾਵੇਗੀ।

PunjabKesari
ਵਿਗਿਆਨੀਆਂ ਨੇ ਇੰਝ ਲਾਇਆ ਪਤਾ
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਖਗੌਲ ਵਿਗਿਆਨੀ ਕ੍ਰਿਸ਼ਚੀਅਨ ਵੁਲਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਲੈਕਹੋਲ ਵਿਗਿਆਨੀਆਂ ਨੂੰ ਸ਼ੁਰੂਆਤੀ ਸਪੇਸ ਦੇ ਬਾਰੇ ਰਿਸਰਚ 'ਚ ਮਦਦ ਕਰਨਗੇ। ਇਸ ਬਲੈਕਹੋਲ ਦਾ ਯੂਰਪੀਅਨ ਸਪੇਸ ਏਜੰਸੀ ਨੇ ਹਾਲ ਹੀ 'ਚ ਰੀਲੀਜ਼ ਕੀਤੇ ਡਾਟਾ ਦੀ ਮਦਦ ਨਾਲ ਪਤਾ ਲਾਇਆ ਹੈ।


Related News