ਐਸਟ੍ਰਾਜ਼ੇਨੇਕਾ ਤੇ ਫਾਈਜ਼ਰ ਟੀਕਿਆਂ ’ਚ ਹੋਰ ਟੀਕਿਆਂ ਦੇ ਮਿਸ਼ਰਣ ਨਾਲ ਹੁੰਦੀ ਹੈ ਮਜ਼ਬੂਤ ਇਮਿਊਨਿਟੀ ਪ੍ਰਤੀਕਿਰਿਆ : ਅਧਿਐਨ

Tuesday, Dec 07, 2021 - 06:52 PM (IST)

ਐਸਟ੍ਰਾਜ਼ੇਨੇਕਾ ਤੇ ਫਾਈਜ਼ਰ ਟੀਕਿਆਂ ’ਚ ਹੋਰ ਟੀਕਿਆਂ ਦੇ ਮਿਸ਼ਰਣ ਨਾਲ ਹੁੰਦੀ ਹੈ ਮਜ਼ਬੂਤ ਇਮਿਊਨਿਟੀ ਪ੍ਰਤੀਕਿਰਿਆ : ਅਧਿਐਨ

ਲੰਡਨ-ਐਸਟ੍ਰਾਜ਼ੇਨੇਕਾ ਜਾਂ ਫਾਈਜ਼ਰ ਟੀਕਿਆਂ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਦੇ ਰੂਪਾਂ 'ਚ ਮਾਡਰਨਾ ਜਾਂ ਨੋਵਾਵੈਕਸ ਦਾ ਟੀਕਾ ਲਵਾਉਣ ਨਾਲ ਕੋਵਿਡ-19 ਵਿਰੁੱਧ ਮਜ਼ਬੂਤ ਪ੍ਰਤੀਕਿਰਿਆ ਪੈਦਾ ਹੁੰਦੀ ਹੈ। ਇਹ ਗੱਲ ਲੈਂਸੇਟ ਰਿਪੋਰਟ 'ਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ 'ਚ ਕਹੀ ਗਈ ਹੈ। ਬ੍ਰਿਟੇਨ 'ਚ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ 'ਚ ਇਕ ਟੀਮ ਨੇ ਪਾਇਆ ਕਿ 1070 ਭਾਗੀਦਾਰਾਂ ਦੇ ਅਧਿਐਨ 'ਚ ਕੋਈ ਸੁਰੱਖਿਆ ਚਿੰਤਾ ਨਹੀਂ ਪੈਦਾ ਹੋਈ।

ਇਹ ਵੀ ਪੜ੍ਹੋ : ਪੁਤਿਨ ਨੇ 'ਸਪੂਤਨਿਕ ਵੀ' ਨੂੰ WHO ਤੋਂ ਮਨਜ਼ੂਰੀ ਮਿਲਣ ਦੀ ਜਤਾਈ ਉਮੀਦ

ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਐਸਟ੍ਰਾਜ਼ੇਨੇਕਾ ਜਾਂ ਫਾਈਜ਼ਰ ਟੀਕਿਆਂ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਦੇ ਰੂਪ 'ਚ ਮਾਡਰਨਾ ਜਾਂ ਨੋਵਾਵੈਕਸ ਦਾ ਟੀਕਾ ਲਵਾਉਣ ਨਾਲ ਮਜ਼ਬੂਤ ਪ੍ਰਤੀਰੋਧਕ ਪ੍ਰਤੀਕਿਰਿਆ ਪੈਦਾ ਹੁੰਦੀ ਹੈ ਜੋ ਕੋਵਿਡ-19 ਵਿਰੁੱਧ ਲੜਾਈ 'ਚ ਹੋਰ ਮਦਦਗਾਰ ਹੋ ਸਕਦੀ ਹੈ। ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਮੈਥਿਊ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਐਨਾਂ ਲਈ ਧੰਨਵਾਦ, ਹੁਣ ਸਾਨੂੰ ਇਕ ਹੋਰ ਪੂਰੀ ਤਸਵੀਰ ਮਿਲ ਰਹੀ ਹੈ ਕਿ ਇਕ ਹੀ ਟੀਕਾ ਪ੍ਰੋਗਰਾਮ 'ਚ ਵੱਖ-ਵੱਖ ਕੋਵਿਡ-19 ਰੋਕੂ ਟੀਕਿਆਂ ਨੂੰ ਇਕੱਠੇ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦਾ ਇਸਤੇਮਾਲ ਕੋਵਿਸ਼ੀਲਡ ਦੇ ਨਾਂ ਨਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬੈਲਜੀਅਮ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀਆਂ ਪਾਣੀ ਦੀਆਂ ਵਾਛੜਾਂ, ਦਾਗੇ ਹੰਝੂ ਗੈਸ ਦੇ ਗੋਲੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News