2.73 ਲੱਖ ਤੋਂ ਵੱਧ H-1B ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ ! ਟਰੰਪ ਦੀਆਂ ਸਖ਼ਤੀਆਂ ਦੀ ਨਿਕਲੀ ਫੂਕ

Sunday, Jul 05, 2026 - 02:16 PM (IST)

2.73 ਲੱਖ ਤੋਂ ਵੱਧ H-1B ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ ! ਟਰੰਪ ਦੀਆਂ ਸਖ਼ਤੀਆਂ ਦੀ ਨਿਕਲੀ ਫੂਕ

ਇੰਟਰਨੈਸ਼ਨਲ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਵਿੱਚ ਵੀਜ਼ਾ ਰੀਨਿਊਅਲ (ਨਵੀਨੀਕਰਨ) ਦੇ ਮਾਮਲਿਆਂ ਵਿੱਚ ਇਤਿਹਾਸਕ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿੱਤੀ ਸਾਲ 2026 ਦੌਰਾਨ ਅਮਰੀਕਾ ਵਿੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਰੀਨਿਊਅਲ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ।

ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਅਕਤੂਬਰ 2025 ਤੋਂ ਸ਼ੁਰੂ ਹੋਏ ਵਿੱਤੀ ਸਾਲ 2026 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਹੀ 2,73,026 ਅਰਜ਼ੀਆਂ ਨੂੰ 'ਕੰਟੀਨਿਊਇੰਗ ਇੰਪਲਾਇਮੈਂਟ' (ਜਾਰੀ ਰੁਜ਼ਗਾਰ) ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ਇਹ ਅੰਕੜਾ ਵਿੱਤੀ ਸਾਲ 2025 ਦੀ ਕੁੱਲ ਗਿਣਤੀ 2,91,542 ਦੇ ਬਹੁਤ ਕਰੀਬ ਹੈ, ਜਦਕਿ ਮੌਜੂਦਾ ਸਾਲ ਦੇ ਅਜੇ ਤਿੰਨ ਮਹੀਨੇ ਬਾਕੀ ਹਨ।

ਟਰੰਪ ਪ੍ਰਸ਼ਾਸਨ ਨੇ H-1B ਸਿਸਟਮ ਨੂੰ ਸਖ਼ਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਸਰਕਾਰ ਨੇ ਅਮਰੀਕਾ ਤੋਂ ਬਾਹਰੋਂ ਅਪਲਾਈ ਕਰਨ ਵਾਲੇ ਕਾਮਿਆਂ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਜੂਨ ਵਿੱਚ ਇੱਕ ਫੈਡਰਲ ਜੱਜ ਨੇ ਇਸ ਫੈਸਲੇ 'ਤੇ ਰੋਕ ਲਗਾ ਕੇ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਸੀ। ਇਸ ਤੋਂ ਇਲਾਵਾ ਸਰਕਾਰ ਲਾਟਰੀ ਸਿਸਟਮ ਨੂੰ ਖ਼ਤਮ ਕਰਕੇ ਵੱਧ ਤਨਖਾਹ ਵਾਲੇ ਬਿਨੈਕਾਰਾਂ ਨੂੰ ਪਹਿਲ ਦੇਣ ਦੀ ਨੀਤੀ 'ਤੇ ਵੀ ਕੰਮ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਟਰੰਪ ਨੂੰ ਮਾਰ ਦਿਓ..!' ਖਮੇਨੀ ਦੇ ਅੰਤਿਮ ਸੰਸਕਾਰ 'ਚ ਪੇਸ਼ਕਾਰੀ ਦੇ ਰਹੇ ਕਵੀ ਨੇ ਕੀਤੀ ਮੰਗ

ਰੀਨਿਊਅਲ' ਦਾ ਮਤਲਬ 

ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਕਾਰਡ ਅੰਕੜੇ ਨਵੇਂ ਕਾਮਿਆਂ ਦੇ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਹਨ ਜੋ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਹਨ। ਇਸ ਸ਼੍ਰੇਣੀ ਵਿੱਚ ਵੀਜ਼ਾ ਦੀ ਮਿਆਦ ਵਧਾਉਣਾ), ਨੌਕਰੀ ਬਦਲਣਾ ਅਤੇ ਸਟੇਟਸ ਵਿੱਚ ਹੋਰ ਸੋਧਾਂ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਜਿੱਥੇ ਨਵੇਂ H-1B ਵੀਜ਼ਿਆਂ ਲਈ 85,000 ਦੀ ਸਾਲਾਨਾ ਸੀਮਾ ਹੁੰਦੀ ਹੈ, ਉੱਥੇ ਰੀਨਿਊਅਲ ਅਰਜ਼ੀਆਂ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ।ਕੁਝ ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਨ੍ਹਾਂ ਅੰਕੜਿਆਂ ਨੂੰ ਸਾਵਧਾਨੀ ਨਾਲ ਪੜ੍ਹਨ ਦੀ ਲੋੜ ਹੈ। ਇਹ ਅੰਕੜੇ ਮਨਜ਼ੂਰਸ਼ੁਦਾ ਅਰਜ਼ੀਆਂ ਦੇ ਹਨ, ਨਾ ਕਿ ਨਵੇਂ ਵੀਜ਼ਾ ਧਾਰਕਾਂ ਦੇ।

ਗੌਰਤਲਬ ਹੈ ਕਿ H-1B ਵੀਜ਼ਾ ਪ੍ਰੋਗਰਾਮ ਭਾਰਤੀ ਤਕਨੀਕੀ ਮਾਹਿਰਾਂ ਵਿੱਚ ਬਹੁਤ ਮਸ਼ਹੂਰ ਹੈ। ਇਹ ਅਮਰੀਕੀ ਕੰਪਨੀਆਂ ਨੂੰ ਟੈਕਨਾਲੋਜੀ, ਸਿਹਤ ਸੰਭਾਲ, ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਵਰਗੇ ਖੇਤਰਾਂ ਵਿੱਚ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ,। ਯੂਐਸ ਟੈਕ ਵਰਕਰਜ਼ ਦੇ ਸੰਸਥਾਪਕ ਕੇਵਿਨ ਲਿਨ ਅਨੁਸਾਰ ਭਾਵੇਂ ਜਨਤਾ 85,000 ਦੀ ਸੀਮਾ ਬਾਰੇ ਸੁਣਦੀ ਹੈ, ਪਰ ਅਸਲ ਵਿੱਚ ਕੰਮ ਕਰ ਰਹੇ H-1B ਕਾਮਿਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਲੇਬਰ ਮਾਰਕੀਟ ਵਿੱਚ H-1B ਕਾਮਿਆਂ ਦੀ ਮੰਗ ਅਜੇ ਵੀ ਬਰਕਰਾਰ ਹੈ ਅਤੇ ਪ੍ਰਣਾਲੀ ਦਾ ਵੱਡਾ ਹਿੱਸਾ ਸਾਲਾਨਾ ਸੀਮਾ ਤੋਂ ਬਾਹਰ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News