ਪਾਕਿਸਤਾਨ ਦੇ PoK ''ਚ ਵਿਧਾਨਸਭਾ ਚੋਣਾਂ ਲਈ ਅੱਜ ਹੋ ਰਹੀ ਹੈ ''ਵੋਟਿੰਗ''

Sunday, Jul 25, 2021 - 01:33 PM (IST)

ਪਾਕਿਸਤਾਨ ਦੇ PoK ''ਚ ਵਿਧਾਨਸਭਾ ਚੋਣਾਂ ਲਈ ਅੱਜ ਹੋ ਰਹੀ ਹੈ ''ਵੋਟਿੰਗ''

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਵਿਧਾਨਸਭਾ ਲਈ ਐਤਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸ ਵਿਚ 45 ਮੈਂਬਰਾਂ ਨੂੰ ਚੁਣਨ ਲਈ 32 ਲੱਖ ਵੋਟਰ ਆਪਣੇ ਵੋਟ ਦੀ ਵਰਤੋਂ ਕਰ ਸਕਦੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਗਿਲਗਿਤ-ਬਾਲਟੀਸਤਾਨ ਵਿਚ ਚੋਣਾਂ ਕਰਾਉਣ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਮਿਲਟਰੀ ਕਬਜ਼ੇ ਵਾਲੇ ਖੇਤਰ ਦੀ ਸਥਿਤੀ ਨੂੰ ਬਦਲਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਪੀ.ਓ.ਕੇ. ਵਿਧਾਨਸਭਾ ਵਿਚ ਕੁੱਲ 53 ਮੈਂਬਰ ਹਨ ਪਰ ਇਹਨਾਂ ਵਿਚੋਂ ਸਿਰਫ 45 ਨੂੰ ਸਿੱਧੇ ਚੁਣਿਆ ਜਾ ਸਕਦਾ ਹੈ। ਇਹਨਾਂ ਵਿਚੋਂ ਪੰਜ ਸੀਟਾਂ ਬੀਬੀਆਂ ਲਈ ਰਾਖਵੀਆਂ ਹਨ ਅਤੇ ਤਿੰਨ ਵਿਗਿਆਨ ਮਾਹਰਾਂ ਲਈ।

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.), ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਵਿਚਕਾਰ ਸਖ਼ਤ ਤ੍ਰਿਕੋਣੀ ਮੁਕਾਬਲਾ ਹੋਣ ਦੀ ਆਸ ਹੈ। ਪੀ.ਟੀ.ਆਈ. ਨੇ ਸਾਰੇ 45 ਚੋਣ ਖੇਤਰਾਂ ਲਈ ਆਪਣੇ ਉਮੀਦਵਾਰ ਉਤਾਰੇ ਹਨ ਜਦਕਿ ਪੀ.ਐੱਮ.ਐੱਲ-ਐੱਨ ਅਤੇ ਪੀ.ਪੀ.ਪੀ. ਨੇ 44 ਸੀਟਾਂ ਲਈ ਆਪਣੇ ਉਮੀਦਵਾਰ ਉਤਾਰੇ ਹਨ। ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਜਿਸ ਨੂੰ ਪਾਕਿਸਤਾਨ ਸਰਕਾਰ ਨੇ ਉਸ ਦੀਆਂ ਹਿੰਸਕ ਗਤੀਵਿਧੀਆਂ ਲਈ ਅਪ੍ਰੈਲ ਵਿਚ ਪਾਬੰਦੀਸ਼ੁਦਾ ਕਰ ਦਿੱਤਾ ਸੀ, ਉਹ 40 ਸੀਟਾਂ 'ਤੇ ਚੋਣ ਲੜ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ -ਪਾਕਿ 'ਚ ਗੈਰ ਟੀਕਾਕਰਨ ਵਾਲੇ ਲੋਕਾਂ ਨੂੰ ਘਰੇਲੂ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿਸਤਾਨ ਚੋਣ ਕਮਿਸ਼ਨ ਨੇ ਪਾਬੰਦੀ ਦੇ ਬਾਅਦ ਵੀ ਟੀ.ਐੱਲ.ਪੀ. ਦੀ ਰਜਿਸਟ੍ਰੇਸ਼ਨ ਰੱਦ ਨਹੀਂ ਕੀਤੀ, ਜਿਸ ਨਾਲ ਉਹ ਵੀ ਚੋਣਾਂ ਵਿਚ ਹਿੱਸਾ ਲੈ ਰਹੀ ਹੈ। 33 ਚੋਣ ਖੇਤਰ ਪੀ.ਓ.ਕੇ. ਵਿਚ ਸਥਿਤ ਹਨ ਜਦਕਿ 12 ਸੀਟਾਂ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਵਸੇ ਸ਼ਰਨਾਰਥੀਆਂ ਲਈ ਹਨ। ਵਿਭਿੰਨ ਰਾਜਨੀਤਕ ਦਲਾਂ ਦੇ ਟਿਕਟਧਾਰਕਾਂ ਦੇ ਇਲਾਵਾ ਕੁੱਲ 261 ਆਜ਼ਾਦ ਉਮੀਦਵਾਰ ਵੀ ਪੀ.ਓ.ਕੇ. ਦੀਆਂ 33 ਸੀਟਾਂ ਲਈ ਮੈਦਾਨ ਵਿਚ ਹਨ। ਪੀ.ਓ.ਕੇ. ਵਿਧਾਨ ਸਭਾ ਲਈ ਪਿਛਲੀਆਂ ਚੋਣਾਂ ਜੁਲਾਈ 2016 ਵਿਚ ਹੋਈਆਂ ਸਨ ਅਤੇ ਸਾਬਕਾ ਪ੍ਰ੍ਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਚੋਣ ਜਿੱਤੀ ਸੀ। ਗੈਲਏ ਪਾਕਿਸਤਾਨ ਦੇ ਚੋਣ ਸਰਵੇਖਣ ਮੁਤਾਬਕ 44 ਫੀਸਦੀ ਲੋਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ ਜਦਕਿ ਉਸ ਦੀ ਨੇੜਲੇ ਵਿਰੋਧੀ ਪੀ.ਐੱਮ.ਐੱਲ-ਐੱਨ ਨੂੰ 12 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ।

ਨੋਟ- ਪਾਕਿ ਵੱਲ਼ੋਂ ਪੀ.ਓ.ਕੇ. ਵਿਚ ਚੋਣਾਂ ਕਰਾਉਣਾ ਸਹੀ ਹੈ ਜਾਂ ਨਹੀਂ,ਇਸ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News