ਅਸਾਂਜੇ ਨੂੰ ਮਿਲੀ ਸਖ਼ਤ ਸਜ਼ਾ ਪ੍ਰੈਸ ਦੀ ਆਜ਼ਾਦੀ ''ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼

05/02/2019 4:07:50 PM

ਲੰਡਨ (ਏਜੰਸੀ)- ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਬ੍ਰਿਟਿਸ਼ ਅਦਾਲਤ ਤੋਂ ਮਿਲੀ ਸਜ਼ਾ ਪ੍ਰੈਸ ਦੀ ਆਜ਼ਾਦੀ ਲਈ ਪ੍ਰਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਇਕ ਗੁਪਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਯੂਨੀਕਟੀਫਾਰਜੇ ਮੁਹਿੰਮ ਦੀ ਬੁਲਾਰਨ ਕ੍ਰਿਸਟੀਨ ਡੋਫਰ ਨੇ ਇਹ ਗੱਲ ਕਹੀ ਹੈ। ਬੁੱਧਵਾਰ ਨੂੰ ਲੰਡਨ ਦੀ ਅਦਾਲਤ ਨੇ ਅਸਾਂਜੇ ਨੂੰ ਰਿਹਾਈ ਦੇ ਨਿਯਮ ਤੋੜਣ ਦੇ ਮਾਮਲੇ ਵਿਚ 50 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਸੀ। ਡੋਫਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਲਈ ਲੜੀਬੱਧ ਤਰੀਕੇ ਨਾਲ ਇਸ ਤਰ੍ਹਾਂ ਦੀ ਮੁਹਿੰਮ ਵਿੱਢੀ ਜਾ ਰਹੀ ਹੈ ਅਤੇ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਫ ਹੈ ਕਿ ਅਸਾਂਜੇ ਦੀ ਰਾਜਨੀਤਕ ਮੰਸ਼ਾ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿਕੀਲੀਕਸ ਦੇ ਐਡੀਟਰ ਇਨ ਚੀਫ ਕ੍ਰਿਸਟੀਨ ਹਰਾਫਨਸਨ ਨੇ ਵੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਇਹ ਬਦਲੇ ਦੀ ਕਾਰਵਾਈ ਹੈ ਅਤੇ ਕਾਫੀ ਅਪਮਾਨਜਨਕ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਮਰੀਕਾ ਦੇ ਹਵਾਲਗੀ ਮਾਮਲੇ ਦੀ ਅਪੀਲ 'ਤੇ ਅਸਾਂਜੇ ਨੂੰ ਸੁਣਵਾਈ ਲਈ ਲੰਡਨ ਦੀ ਅਦਾਲਤ ਵਿਚ ਪੇਸ਼ ਹੋਣਾ ਹੈ। ਵੈਸਟਮਿੰਸਟਰ ਅਦਾਲਤ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਹੋਵੇਗੀ। ਅਮਰੀਕਾ ਦੇ ਵਿਧੀ ਵਿਭਾਗ ਨੇ ਕਿਹਾ ਹੈ ਕਿ ਅਸਾਂਜੇ 'ਤੇ ਅਮਰੀਕਾ ਦੇ ਸਰਕਾਰੀ ਕੰਪਿਊਟਰ ਨੂੰ ਹੈਕ ਕਰਕੇ ਉਸ ਦਾ ਪਾਸਵਰਡ ਚੋਰੀ ਕਰਨ ਦੇ ਦੋਸ਼ ਵਿਚ ਉਨ੍ਹਾਂ ਦੀ ਹਵਾਲਗੀ ਕਰਨ ਦੀ ਮੰਗ ਕੀਤੀ ਗਈ ਹੈ।


Sunny Mehra

Content Editor

Related News