'ਪਾਕਿਸਤਾਨ ਸ਼ਾਂਤੀ ਬਣਾਈ ਰੱਖਣ ਵਾਲਾ ਜ਼ਿੰਮੇਵਾਰ ਦੇਸ਼' ; ਆਸਿਮ ਮੁਨੀਰ
Monday, Jun 30, 2025 - 09:58 AM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੇ ਕਿਹਾ ਹੈ ਕਿ ਭਾਰਤ ਨੇ ਬਿਨਾਂ ਕਿਸੇ ਭੜਕਾਹਟ ਦੇ ਪਾਕਿਸਤਾਨ 'ਤੇ 2 ਵਾਰ ਹਮਲਾ ਕੀਤਾ। ਆਸਿਮ ਮੁਨੀਰ ਨੇ ਸ਼ਨੀਵਾਰ ਨੂੰ ਕਰਾਚੀ ’ਚ ਪਾਕਿਸਤਾਨ ਨੇਵਲ ਅਕੈਡਮੀ ’ਚ ਆਪਣੇ ਭਾਸ਼ਣ ’ਚ ਭਾਰਤ ’ਤੇ ਜਾਣਬੁੱਝ ਕੇ ਤਣਾਅ ਪੈਦਾ ਕਰਨ ਦਾ ਦੋਸ਼ ਲਾਇਆ।
ਆਪਣੇ ਭਾਸ਼ਣ 'ਚ ਆਸਿਮ ਮੁਨੀਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਭਾਰਤ ਨੇ ਪਾਕਿਸਤਾਨ ਖਿਲਾਫ 2 ਵਾਰ ਬਿਨਾਂ ਭੜਕਾਹਟ ਦੇ ਹਮਲਾ ਕੀਤਾ ਹੈ। ਪਾਕਿਸਤਾਨ ਨੇ ਦੋਵੇਂ ਵਾਰ ਸੰਜਮ ਅਤੇ ਪਰਿਪੱਕਤਾ ਦਾ ਸਬੂਤ ਦਿੱਤਾ ਅਤੇ ਖੇਤਰੀ ਸੁਰੱਖਿਆ ਪ੍ਰਤੀ ਆਪਣੀ ਜਵਾਬਦੇਹੀ ਦਿਖਾ ਕੇ ਖੁਦ ਨੂੰ ਸ਼ਾਂਤੀ ਬਣਾਈ ਰੱਖਣ ਵਾਲੇ ਜ਼ਿੰਮੇਦਾਰ ਦੇਸ਼ ਵਜੋਂ ਸਾਬਤ ਕੀਤਾ ਹੈ।
ਇਹ ਵੀ ਪੜ੍ਹੋ- 5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ 'ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ
ਮੁਨੀਰ ਨੇ ਕਸ਼ਮੀਰ ਮੁੱਦੇ ’ਤੇ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਮਤਿਆਂ ਅਤੇ ਕਸ਼ਮੀਰੀ ਲੋਕਾਂ ਦੇ ਸੰਕਲਪ ਅਨੁਸਾਰ ਕਸ਼ਮੀਰ ਮੁੱਦੇ ਦਾ ਹੱਲ ਚਾਹੁੰਦਾ ਹੈ। ਪਾਕਿ ਫੌਜ ਮੁਖੀ ਨੇ ਕਸ਼ਮੀਰ ’ਚ ਸਥਾਈ ਸ਼ਾਂਤੀ ਲਈ ਇਕ ਨਿਆਂਪੂਰਨ ਅਤੇ ਸ਼ਾਂਤੀਪੂਰਨ ਹੱਲ ਦੀ ਮੰਗ ਕੀਤੀ। ਮੁਨੀਰ ਦੀ ਇਸ ਟਿੱਪਣੀ ਤੋਂ ਇਕ ਹਫ਼ਤੇ ਬਾਅਦ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ’ਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ। ਜਵਾਬ ’ਚ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਤੇ ਪਾਕਿਸਤਾਨ 'ਚ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਸੀ।
ਇਹ ਵੀ ਪੜ੍ਹੋ- ਅਮਰੀਕਾ ਮਗਰੋਂ ਹੁਣ ਇਸ ਮੁਲਕ ਨੇ ਦਿੱਤਾ ਵੱਡਾ ਝਟਕਾ ! 33,000 ਲੋਕਾਂ ਨੂੰ ਸੁਣਾਇਆ ਦੇਸ਼ ਨਿਕਾਲੇ ਦਾ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e