ਮੈਡੀਕਲ ਆਧਾਰ ''ਤੇ ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਨੂੰ ਮਿਲੀ ਜ਼ਮਾਨਤ
Wednesday, Dec 11, 2019 - 02:55 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਸਾਬਾਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਜ਼ਮਾਨਤ ਮਿਲ ਗਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਜ਼ਰਦਾਰੀ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤ ਦਿੱਤੀ ਹੈ। ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਰਦਾਰੀ ਨੇ ਦੋਵਾਂ ਫਰਜ਼ੀ ਅਕਾਊਂਟ ਕੇਸ ਤੇ ਪਾਰਕ ਲੇਨ ਮਾਮਲੇ ਵਿਚ ਜ਼ਮਾਨਕ ਮੰਗੀ ਸੀ।
ਅੱਜ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ ਜਸਟਿਸ ਅਥਾਰ ਮਿਨੱਲਾਹ ਦੀ ਪ੍ਰਧਾਨਗੀ ਵਾਲੀ ਦੋ ਮੈਂਬਰੀ ਬੈਂਚ ਨੇ ਉਹਨਾਂ ਦੀ ਪਟੀਸ਼ਨ 'ਤੇ ਫੈਸਲਾ ਲਿਆ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਉਹਨਾਂ ਨੂੰ 1-1 ਕਰੋੜ ਦੇ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਆਸਿਫ ਅਲੀ ਜ਼ਰਦਾਰੀ ਨੂੰ ਇਸੇ ਸਾਲ ਜੂਨ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ 'ਤੇ ਫਰਜ਼ੀ ਖਾਤਿਆਂ ਰਾਹੀਂ ਅਰਬਾਂ ਦੀ ਮਨੀ ਲਾਂਡ੍ਰਿੰਗ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਹਨਾਂ ਦਾ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਸ ਵਿਚ ਇਲਾਜ ਚੱਲ ਰਿਹਾ ਸੀ।