ਏਸ਼ੀਅਨ ਮੂਲ ਦੇ ਵਿਅਕਤੀ ਨੇ 2 ਕੁੜੀਆਂ ਦਾ ਕੀਤਾ ਜਿਨਸੀ ਸੋਸ਼ਣ, ਪੁਲਸ ਕਰ ਰਹੀ ਹੈ ਭਾਲ

12/18/2017 5:32:34 AM

ਟੋਰਾਂਟੋ — ਸ਼ਨੀਵਾਰ ਸਵੇਰੇ ਸਥਾਨਕ ਰਿਜੇਂਟ ਪਾਰਕ ਨੇੜੇ ਘਰ 'ਚ ਇਕ ਵਿਅਕਤੀ ਵੱਲੋਂ 2 ਨੌਜਵਾਨ ਕੁੜੀਆਂ ਨਾਲ ਜਿਨਸੀ ਸੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਟੋਰਾਂਟੋ ਪੁਲਸ ਉਸ ਦੋਸ਼ੀ ਦੀ ਭਾਲ ਕਰ ਰਹੀ ਹੈ। 
ਪੁਲਸ ਮੁਤਾਬਕ ਇਕ ਕੁੜੀ ਦੀ ਉਮਰ 17 ਅਤੇ ਦੂਜੀ ਦੀ 18 ਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕੁੜੀਆਂ ਇਕ ਨਾਈਟ ਕਲੱਬ 'ਚ ਗਈਆਂ ਜਿੱਥੇ ਉਹ 2 ਵਿਅਕਤੀਆਂ ਨੂੰ ਮਿਲੀਆਂ ਸਨ। ਪਾਰਟੀ ਕਰਨ ਤੋਂ ਬਾਅਦ ਉਹ ਪਾਰਲੀਮੈਂਟ ਸਟ੍ਰੀਟ ਨੇੜੇ ਆਪਣੀ ਇਕ ਰਿਹਾਇਸ਼ 'ਚ ਵਾਪਸ ਆ ਰਹੀਆਂ ਸਨ ਤਾਂ ਨਾਈਟ ਕਲੱਬ 'ਚ ਮਿਲੇ 2 ਵਿਅਕਤੀਆਂ 'ਚੋਂ ਕਿਸੇ ਇਕ ਸ਼ਖਸ ਨੇ ਉਨ੍ਹਾਂ ਦੋਹਾਂ ਨਾਲ ਜਿਨਸੀ ਸੋਸ਼ਣ ਕੀਤਾ। 
ਪੁਲਸ ਨੇ ਪੀੜਤ ਕੁੜੀਆਂ ਦੇ ਬਿਆਨ ਦਰਜ ਕਰ ਦੋਸ਼ੀ ਦੀ ਪਛਾਣ ਜਨਤਕ ਕਰ ਦਿੱਤੀ ਹੈ। ਜਿਸ ਦਾ ਨਾਂ ਜਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਏਸ਼ੀਅਨ ਮੂਲ ਨਾਲ ਸਬੰਧ ਰੱਖਦਾ ਹੈ। ਟੋਰਾਂਟੋ ਪੁਲਸ ਨੇ ਮਾਮਲੇ ਦੀ ਜਾਂਚ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News