ਏਸ਼ੀਆ ਦੇ ਇਸ ਪਹਿਲੇ ਦੇਸ਼ ਨੂੰ ਮਿਲੇਗੀ ਸਮਲਿੰਗੀ ਵਿਆਹ ਕਾਨੂੰਨ ਨੂੰ ਮਨਜ਼ੂਰੀ

05/24/2017 12:19:19 PM

ਤਾਈਪੇ— ਤਾਇਵਾਨ ਅੱਜ ਭਾਵ ਬੁੱਧਵਾਰ ਨੂੰ ਸਮਲਿੰਗੀ ਵਿਆਹ ਕਾਨੂੰਨ ਨੂੰ ਮਾਨਤਾ ਦੇਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਸਕਦਾ ਹੈ। ਇੱਥੋਂ ਦੀ ਅਦਾਲਤ ਸਮਲਿੰਗੀ ਸੰਗਠਨਾਂ ਦੀ ਪਟੀਸ਼ਨ ''ਤੇ ਫੈਸਲਾ ਸੁਣਾਏਗੀ ਕਿ ਸਮਾਨ ਲਿੰਗ ਵਾਲੇ ਜੋੜਿਆਂ ਨੂੰ ਵਿਆਹ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਸਮਲਿੰਗੀ ਵਰਕਰਾਂ ਨੂੰ ਉਮੀਦ ਹੈ ਕਿ ਫੈਸਲਾ ਉਨ੍ਹਾਂ ਦੇ ਪੱਖ ''ਚ ਆਵੇਗਾ।
ਤਾਇਵਾਨ ''ਚ ਸਮਾਨ ਵਿਆਹ ਅਧਿਕਾਰ ਦੀ ਮੰਗ ਨੂੰ ਲੈ ਕੇ ਦਬਾਅ ਵਧ ਰਿਹਾ ਹੈ ਪਰ ਰੂੜੀਵਾਦੀ ਸਮੂਹ ਇਸ ਦੇ ਵਿਰੋਧ ''ਚ ਹੈ। ਉਨ੍ਹਾਂ ਨੇ ਕਾਨੂੰਨ ''ਚ ਬਦਲਾਅ ਵਿਰੁੱਧ ਰੈਲੀਆਂ ਕੀਤੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਬਹਿਸ ਨੇ ਸਮਾਜ ਨੂੰ ਵੰਡ ਦਿੱਤਾ ਹੈ। ਸਮਲਿੰਗੀ ਵਿਆਹ ਦੇ ਹਮਾਇਤੀਆਂ ਅਤੇ ਵਿਰੋਧੀਆਂ ਦੇ ਅੱਜ ਦੁਪਹਿਰ ਮੱਧ ਤਾਈਪੇ ਵਿਚ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਮੁੱਦੇ ''ਤੇ ਅਦਾਲਤ ਦਾ ਫੈਸਲਾ ਸਥਾਨਕ ਸਮੇਂ ਮੁਤਾਬਕ 4 ਵਜੇ ਆਨਲਾਈਨ ਪੋਸਟ ਕੀਤਾ ਜਾਵੇਗਾ।
ਇਸ ਮਾਮਲੇ ''ਚ 14 ਸੀਨੀਅਰ ਜੱਜਾਂ ਦਾ ਇਕ ਪੈਨਲ ਫੈਸਲਾ ਸੁਣਾਏਗਾ ਕਿ ਤਾਇਵਾਨ ਦਾ ਮੌਜੂਦਾ ਕਾਨੂੰਨ ਸੰਵਿਧਾਨਕ ਹੈ ਜਾਂ ਨਹੀਂ। ਤਾਇਵਾਨ ''ਚ ਸਮਲਿੰਗੀ ਅਧਿਕਾਰਾਂ ਲਈ ਮੁਹਿੰਮ ਛੇੜਨ ਵਾਲੇ ਅਗੁਆ ਚੀ ਚੀਆ-ਵੀ ਹੀ ਇਸ ਮਾਮਲੇ ਨੂੰ ਅਦਾਲਤ ''ਚ ਲਿਆਏ। ਇਸ ਮੁੱਦੇ ''ਤੇ 30 ਸਾਲਾਂ ਤੋਂ ਸਰਗਰਮ ਚੀ ਨੇ ਕਿਹਾ ਕਿ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ ਕਿ ਫੈਸਲਾ ਉਨ੍ਹਾਂ ਦੇ ਪੱਖ ''ਚ ਆਵੇਗਾ।

Tanu

News Editor

Related News