ਚੀਨ ਦੇ ਕਰੀਬ ਪਹੁੰਚਿਆ ਅਮਰੀਕੀ ਜੰਗੀ ਬੇੜਾ, ਵਧਿਆ ਹੋਰ ਤਣਾਅ

06/05/2020 11:30:17 PM

ਤਾਇਪੇ - ਕੋਰੋਨਾਵਾਇਰਸ ਮਹਾਮਾਰੀ ਕਾਰਨ ਅਮਰੀਕਾ ਅਤੇ ਚੀਨ ਵਿਚ ਤਣਾਅ ਸੱਤਵੇ ਅਸਮਾਨ 'ਤੇ ਪਹੁੰਚ ਗਿਆ ਹੈ। ਉਥੇ ਸ਼ੁੱਕਰਵਾਰ ਨੂੰ ਵਿਵਾਦਤ ਸਾਊਥ ਚਾਈਨਾ-ਸੀ ਵਿਚ ਸਥਿਤ ਤਾਈਵਾਨ ਦੀ ਖਾੜੀ ਤੋਂ ਹੋ ਕੇ ਅਮਰੀਕੀ ਜੰਗੀ ਬੇੜੇ ਦੇ ਲੰਘਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਹਨ। ਦੱਸ ਦਈਏ ਕਿ ਚੀਨ ਸ਼ੁਰੂ ਤੋਂ ਹੀ ਤਾਈਵਾਨ ਨੂੰ ਆਪਣਾ ਹਿੱਸਾ ਦੱਸਦਾ ਆਇਆ ਹੈ। ਜਦਕਿ, ਤਾਈਵਾਨ ਆਪਣੇ ਆਪ ਨੂੰ ਇਕ ਆਜ਼ਾਦ ਦੇਸ਼ ਐਲਾਨ ਕਰ ਰੱਖਿਆ ਹੈ।

ਚੀਨ-ਅਮਰੀਕਾ ਵਿਚ ਵਧ ਸਕਦੈ ਤਣਾਅ
ਚੀਨ ਦੀ ਸਰਕਾਰ ਪਹਿਲਾਂ ਤੋਂ ਹੀ ਤਾਈਵਾਨ ਨੂੰ ਦਿੱਤੀ ਜਾ ਰਹੀ ਅਮਰੀਕੀ ਸਪੋਰਟ ਕਾਰਨ ਗੁੱਸੇ ਵਿਚ ਹੈ। ਅਜਿਹੀ ਸਥਿਤੀ ਵਿਚ ਤਾਈਵਾਨ ਦੀ ਖਾੜੀ ਵਿਚ ਅਮਰੀਕੀ ਜੰਗੀ ਬੇੜੇ ਦੀ ਮੌਜੂਦਗੀ ਮਾਹੌਲ ਨੂੰ ਹੋਰ ਵਿਗਾੜ ਸਕਦੀ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਜੰਗੀ ਬੇੜਾ ਤਾਈਵਾਨ ਸਟ੍ਰੇਟ ਤੋਂ ਹੋ ਕੇ ਸਾਊਥੀ ਚਾਈਨਾ-ਸੀ ਵਿਚ ਨਿਯਮਤ ਗਸ਼ਤ 'ਤੇ ਨਿਕਲਿਆ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਤਾਈਵਾਨ ਦੇ ਸੁਰੱਖਿਆ ਬਲਾਂ ਨੇ ਜਹਾਜ਼ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ।

ਯੂ. ਐਸ. ਪੈਸੇਫਿਕ ਫਲੀਟ ਨੇ ਕੀਤੀ ਪੁਸ਼ਟੀ
ਯੂ. ਐਸ. ਪੈਸੇਫਿਕ ਫਲੀਟ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਕਿ ਜਿਸ ਜਹਾਜ਼ ਨੇ ਸ਼ੁੱਕਰਵਾਰ ਨੂੰ ਤਾਈਵਾਨ ਦੀ ਖਾੜੀ ਵਿਚ ਗਸ਼ਤ ਕੀਤੀ ਉਹ Arleigh Burke-class destroyer ਯੂ. ਐਸ. ਐਸ. ਰਸੇਲ ਹੈ। ਦੱਸ ਦਈਏ ਕਿ ਅਮਰੀਕੀ ਨੌ-ਸੈਨਾ ਅਕਸਰ ਤਾਈਵਾਨ ਦੇ ਨਾਲ ਮਿਲ ਕੇ ਇਸ ਇਲਾਕੇ ਵਿਚ ਗਸ਼ਤ ਕਰਦੀ ਰਹਿੰਦੀ ਹੈ।


Khushdeep Jassi

Content Editor

Related News