ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਦੀ ਦਿੱਲੀ ''ਚ ਹੋਈ ਜਿੱਤ: ਦਵਿੰਦਰ ਰੌੜੀ
Saturday, Feb 15, 2020 - 04:08 PM (IST)
ਸਿਡਨੀ (ਸਨੀ ਚਾਂਦਪੁਰੀ): ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਦੀ ਜਿੱਤ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਵਿੰਦਰ ਕਾਕਾ ਰੌੜੀ ਨੇ ਕੀਤਾ। ਦਿੱਲੀ ਵਿਚ ਆਪ ਦੀ ਹੂੰਜਾ ਫੇਰ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਕਿ ਆਪ ਲੋਕਾਂ ਦੀਆਂ ਆਸਾਂ ਤੇ ਖਰੀ ਉੱਤਰੀ ਹੈ। ਦਿੱਲੀ ਵਿਚ ਆਪ ਦੀਆਂ 70 ਵਿਚੋਂ 62 ਸੀਟਾਂ ਆਈਆਂ ਹਨ। ਕੇਜਰੀਵਾਲ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ।
ਉਹਨਾਂ ਅੱਗੇ ਕਿਹਾ ਕਿ ਦਿੱਲੀ ਭਾਰਤ ਦਾ ਪਹਿਲਾ ਸ਼ਹਿਰ ਹੈ ਜਿਥੇ ਲੋਕ ਸਰਕਾਰੀ ਸਕੂਲ ਵਿਚ ਬੱਚੇ ਪੜਾਉਣ ਲਈ ਕਤਾਰਾਂ ਵਿਚ ਲੱਗੇ ਹਨ ਕਿਉਂਕਿ ਕੇਜਰੀਵਾਲ ਨੇ ਪੜਾਈ ਤੇ ਸਿਹਤ ਨੂੰ ਦਿੱਲੀ ਵਿਚ ਅੱਵਲ ਦਰਜੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਤੇ ਬਾਕੀ ਸੂਬਿਆਂ ਲਈ ਵੀ ਇਕ ਮਿਸਾਲ ਪੈਦਾ ਕੀਤੀ ਹੈ। ਦਵਿੰਦਰ ਰੌੜੀ ਨੇ ਕਿਹਾ ਕਿ ਬੀਜੇਪੀ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕ ਜਾਣੂ ਹੋ ਗਏ ਹਨ ਤੇ ਲੋਕਾਂ ਦੋਹਾਂ ਪਾਰਟੀਆਂ ਨੂੰ ਨਕਾਰ ਕੇ ਆਪ ਦੀਆ ਨੀਤੀਆਂ ਤੇ ਕਰਵਾਏ ਕੰਮਾਂ ਨੂੰ ਦੇਖਦੇ ਹੋਏ ਆਪਣਾ ਫ਼ਤਵਾ ਆਪ ਦੇ ਨਾਮ ਕੀਤਾ ਹੈ। ਦਿੱਲੀ ਵਿਚ ਆਪ ਨੂੰ 53.57 ਫੀਸਦੀ ਵੋਟਾਂ ਦੇ ਕੇ ਦਿੱਲੀ ਦੀ ਸੱਭ ਤੋ ਵੱਡੀ ਪਾਰਟੀ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ। ਇਹ ਜਿੱਤ ਕੇਜਰੀਵਾਲ ਦੀ ਜਿੱਤ ਨਹੀਂ ਸਗੋਂ ਲੋਕਾਂ ਦੀ ਜਿੱਤ ਹੈ।