ਬਣਾਉਟੀ ਸਵੀਟਨਰ ਨਾਲ ਵੱਧ ਸਕਦਾ ਹੈ ਮੋਟਾਪਾ ਅਤੇ ਦਿਲ ਸੰਬੰਧੀ ਰੋਗ ਦਾ ਖਤਰਾ

07/17/2017 1:36:28 PM

ਟੋਰੰਟੋ— ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬਣਾਉਟੀ ਸਵੀਟਨਰ ਨਾਲ ਭਾਰ ਵੱਧਣ ਅਤੇ ਮੋਟਾਪੇ ਦਾ ਖਤਰਾ, ਡਾਇਬੀਟੀਜ਼, ਹਾਈ ਬੀ. ਪੀ. ਅਤੇ ਦਿਲ ਸੰਬੰਧੀ ਰੋਗਾਂ ਦਾ ਖਤਰਾ ਵੱਧ ਸਕਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ ਮਾਨਿਟੋਬਾ ਦੇ ਸੋਧ ਕਰਤਾਵਾਂ ਮੁਤਾਬਕ ਏਸਪਾਰਟੇਮ, ਸੁਕਰਲੋਜ ਅਤੇ ਸਟੇਵਿਯਾ ਜਿਹੇ ਬਣਾਉਟੀ ਸਵੀਟਨਰ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਬਣਾਉਟੀ ਅਤੇ ਪੋਸ਼ਣ ਰਹਿਤ ਸਵੀਟਨਰ ਦਾ ਪਾਚਨ ਸਮੱਰਥਾ, ਅੰਤੜਿਆਂ ਦੇ ਬੈਕਟੀਰੀਆ ਅਤੇ ਭੁੱਖ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਭਾਰ ਅਤੇ ਦਿਲ ਦੀ ਸਿਹਤ 'ਤੇ ਬਣਾਉਟੀ ਸਵੀਟਨਰ ਦੇ ਪੈਣ ਵਾਲੇ ਅਸਰ ਨੂੰ ਜਾਨਣ ਲਈ ਸੋਧ ਕਰਤਾਵਾਂ ਨੇ 37 ਸੋਧਾਂ ਦੀ ਵਿਵਸਥਿਤ ਸਮੀਖਿਆ ਕੀਤੀ। ਇਨ੍ਹਾਂ ਸੋਧਾਂ ਵਿਚ ਲਗਭਗ 10 ਸਾਲ ਦੇ ਸਮੇਂ ਦੌਰਾਨ 4,00,000 ਲੋਕ ਸ਼ਾਮਲ ਕੀਤੇ ਗਏ। ਇਨ੍ਹਾਂ ਸੋਧਾਂ ਨੇ ਬਣਾਉਟੀ ਸਵੀਟਨਰ ਦੀ ਵਰਤੋਂ ਅਤੇ ਤੁਲਨਾਤਮਕ ਰੂਪ ਨਾਲ ਭਾਰ ਵੱਧਣ ਦੇ ਖਤਰੇ ਅਤੇ ਮੋਟਾਪਾ, ਹਾਈ ਬੀ. ਪੀ., ਡਾਇਬੀਟੀਜ਼, ਦਿਲ ਸੰਬੰਧੀ ਰੋਗ ਅਤੇ ਹੋਰ ਸਿਹਤ ਸੰਬੰਧੀ ਮੁੱਦਿਆਂ ਦੇ ਵਿਚ ਸੰਬੰਧ ਦੇਖਿਆ।


Related News