ਮਿਆਮਾਂ ਦੀ ਫੌਜ ਕਰ ਰਹੀ ਹੈ ਕਥਿਤ ਰਖਾਈਨ ਜ਼ੁਲਮਾਂ ਦੀ ਜਾਂਚ

10/14/2017 8:21:29 PM

ਯੰਗੂਨ (ਏ.ਐਫ.ਪੀ.)— ਮਿਆਮਾਂ ਦੀ ਫੌਜ ਨੇ ਕਿਹਾ ਹੈ ਕਿ ਉਹ ਹਿੰਸਾ ਪ੍ਰਭਾਵਿਤ ਰਖਾਈਨ ਸੂਬੇ 'ਚ ਆਪਣੀ ਮੁਹਿੰਮ ਦੀ ਜਾਂਚ ਕਰ ਰਿਹਾ ਹੈ, ਜਿਸ ਦੇ ਸਬੰਧ 'ਚ ਸੰਯੁਕਤ ਰਾਸ਼ਟਰ ਨੇ ਫੌਜੀਆਂ 'ਤੇ ਰੋਹਿੰਗਿਆ ਮੁਸਲਮਾਨਾਂ ਖਿਲਾਫ ਖਾਤਮੇ ਦੀ ਮੁਹਿੰਮ ਵਿੱਢਣ ਦਾ ਇਲਜ਼ਾਮ ਲਗਾਇਆ ਸੀ। ਪਿਛਲੇ 7 ਹਫਤਿਆਂ 'ਚ ਪੰਜ ਲੱਖ ਤੋਂ ਜ਼ਿਆਦਾ ਰੋਹਿੰਗਿਆ ਰਖਾਈਨ ਛੱਡ ਕੇ ਬੰਗਲਾਦੇਸ਼ ਜਾ ਚੁੱਕੇ ਹਨ। ਦੁਨੀਆ ਮਿਆਮਾਂ ਦੇ ਫੌਜੀਆਂ ਅਤੇ ਬੁੱਧ ਭਾਈਚਾਰੇ ਦੇ ਲੋਕਾਂ ਵਲੋਂ ਰਖਾਈਨ ਲੋਕਾਂ ਦੇ ਨਾਲ ਜਬਰ ਜਨਾਹ ਅਤੇ ਕਤਲ ਤੇ ਉਨ੍ਹਾਂ ਦੇ ਪਿੰਡਾਂ 'ਚ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਹੈਰਾਨ ਹਨ। ਮਿਆਮਾਂ ਦੇ ਇਸ ਪੱਛਮੀ ਖੇਤਰ 'ਚ ਰੋਹਿੰਗਿਆ ਅੱਤਵਾਦੀਆਂ ਨੇ 25 ਅਗਸਤ ਨੂੰ ਮਿਆਮਾਂ ਦੀਆਂ ਪੁਲਸ ਚੌਕੀਆਂ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਫੌਜੀ ਕਾਰਵਾਈ ਸ਼ੁਰੂ ਹੋਈ ਸੀ। ਇਸ ਦੇ ਨਾਲ ਇਹ ਖੇਤਰ ਅਰਾਜਕਤਾ ਦੇ ਜਾਲ 'ਚ ਫੱਸ ਗਿਆ ਸੀ। ਸੰਯੁਕਤ ਰਾਸ਼ਟਰ ਦੀ ਨਵੀਨਤਮ ਜਾਂਚ 'ਚ ਮਿਆਮਾਂ ਦੀ ਫੌਜ 'ਤੇ ਬਦਨਾਮ ਘੱਟ ਗਿਣਤੀਆਂ ਨੂੰ ਇਸ ਬੁੱਧ ਵੱਧ ਗਿਣਤੀ ਦੇਸ਼ 'ਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਵਾਪਸੀ ਰੋਕਣ ਲਈ ਸਾਂਝੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਫੌਜ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਫੌਜ ਇਸ ਸੰਘਰਸ਼ ਪ੍ਰਭਾਵਿਤ ਖੇਤਰ 'ਚ ਸੁਤੰਤਰ ਪਹੁੰਚ ਵੀ ਨਹੀਂ ਹੋਣ ਦਿੰਦੀ ਹੈ। ਸ਼ੁੱਕਰਵਾਰ ਨੂੰ ਜਾਰੀ ਬਿਆਨ ਮੁਤਾਬਕ ਉਹ ਇਨ੍ਹਾਂ ਸੰਘਰਸ਼ਾਂ ਨੂੰ ਲੈ ਕੇ ਕੀਤੀ ਗਈ ਆਪਣੀ ਅੰਦਰੂਨੀ ਜਾਂਚ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕਰਨ ਦੀ ਤਿਆਰੀ 'ਚ ਹੈ। ਫੌਜ ਦੀ ਟੂ ਨਿਊਜ਼ ਇਨਫਰਮੇਸ਼ਨ ਟੀਮ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਮਹਾਨਿਰੀਖਿਅਕ ਲੈਫਟੀਨੈਂਟ ਜਨਰਲ ਅਯੇ ਵਿਨ ਸੁਰੱਖਿਆ ਫੋਰਸਾਂ ਅਤੇ ਫੌਜੀ ਯੂਨਿਟਾਂ ਦਾ ਇਸ ਗੱਲ ਲਈ ਨਿਰੀਖਣ ਕਰ ਰਹੇ ਹਨ ਕਿ ਉਹ ਤੈਅ ਡਿਊਟੀ ਕਰ ਰਹੇ ਹਨ ਜਾਂ ਨਹੀਂ।


Related News