ਸੈਨਾ ਦੀ ਜ਼ਿੱਦ ਸ਼ਰੀਫ-ਜ਼ਰਦਾਰੀ ਦੀ ਸਰਕਾਰ ਬਣੇ, ਨਹੀਂ ਤਾਂ ਮਾਰਸ਼ਲ ਲਾਅ

Sunday, Feb 18, 2024 - 07:29 PM (IST)

ਪਾਕਿਸਤਾਨ-ਪਾਕਿਸਤਾਨ 'ਚ ਧਾਂਦਲੀ ਭਰੇ ਚੋਣ ਨਤੀਜਿਆਂ ਦੇ ਹਫਤੇ ਭਰ ਬਾਅਦ ਵੀ ਨਵੀਂ ਸਰਕਾਰ ਦਾ ਗਠਨ ਨਹੀਂ ਹੋ ਪਾਇਆ ਹੈ। ਇਮਰਾਨ ਸਮਰਥਿਤ ਨਿਰਦਿਲੀਆਂ ਦੇ ਪੱਖ 'ਚ ਬੈਠਨ ਦੇ ਐਲਾਨ ਤੋਂ ਬਾਅਦ ਸੈਨਾ ਸ਼ਰੀਫ ਬੰਧੂਆਂ ਦੀ ਪੀ.ਐੱਮ.ਐੱਲ.ਐੱਨ. ਅਤੇ ਜ਼ਰਦਾਰੀ ਦੀ ਪੀਪੀਪੀ ਦੀ ਸਰਕਾਰ ਬਣਨ 'ਤੇ ਜ਼ਿੱਦ 'ਤੇ ਅੜੀ ਹੋਈ ਹੈ। ਫੌਜ ਨੂੰ ਇਮਰਾਨ ਦੀ ਪਾਰਟੀ ਦੇ ਹਾਲੀਆ ਤੇਵਰ ਤੇ ਪਿਛਲੇ ਸਾਲ ਮਈ 'ਚ ਜਨਤਾ ਵਲੋਂ ਸੜਕਾਂ 'ਤੇ ਖੁੱਲ੍ਹੀ ਬਗਾਵਤ ਦੇ ਦੋਹਰਾਅ ਦਾ ਡਰ ਸਤਾ ਰਿਹਾ ਹੈ। ਫੌਜ ਜਲਦ ਸਰਕਾਰ ਬਣਾਉਣਾ ਚਾਹੁੰਦੀ ਹੈ। ਇਸ ਦੌਰਾਨ ਆਰਮੀ ਚੀਫ ਆਸਿਮ ਮੁਨੀਰ ਦੇ ਕੋਲ ਮਾਰਸ਼ਲ ਲਾਅ ਦਾ ਵਿਕਲਪ ਹੈ। ਪਰ ਇਸ ਦੇ ਲਈ ਅਮਰੀਕਾ ਪਲਾਨ ਤੋਂ ਹਰੀ ਝੰਡੀ ਦਾ ਇੰਤਜ਼ਾਰ ਹੈ। ਅਮਰੀਕਾ ਦੇ ਦਬਾਅ ਨਾਲ ਹੀ ਪੂਰਵ ਪ੍ਰਧਾਨ ਮੰਤਰੀ ਚੋਣਾਂ ਲਈ ਨਵਾਜ਼ ਸ਼ਰੀਫ ਪਰਤੇ ਸਨ। ਪਰ ਇਮਰਾਨ ਖਾਨ ਦੀ ਲੋਕਪ੍ਰਿਯਤਾ ਨਾਲ ਇਹ ਦਾਅ ਉਲਟਾ ਪੈ ਗਿਆ। 
ਇਮਰਾਨ ਦੇ ਇਕ ਕਰੋੜ ਕਾਰਜਕਰਤਾ ਫੌਜ ਲਈ ਆਫਤ 
ਸਾਬਕਾ ਪੀਐੱਮ ਇਮਰਾਨ ਦੀ ਪਾਰਟੀ ਦੀ ਮਾਨਤਾ ਭਾਵੇਂ ਹੀ ਖਤਮ ਹੋ ਗਈ ਹੈ ਪਰ ਪੀਟੀਆਈ ਦੇ ਕੋਲ ਹੁਣ ਵੀ ਇਕ ਕਰੋੜ ਸਰਗਰਮ ਕਾਰਜਕਰਤਾ ਹਨ। ਇਹ ਗਿਣਤੀ ਕਿਸੇ ਵੀ ਪਾਰਟੀ 'ਚ ਸਭ ਤੋਂ ਜ਼ਿਆਦਾ ਹੈ। ਚੋਣ ਧਾਂਦਲੀਆਂ ਦੇ ਖਿਲਾਫ ਵਧਦਾ ਰੋਸ਼ ਫੌਜ ਲਈ ਵੱਡੀ ਆਫਤ ਹੈ। 


Aarti dhillon

Content Editor

Related News