ਮਿਆਂਮਾਰ ''ਚ ਫੌਜ ਨੇ ਮਸ਼ਹੂਰ ਕਾਮੇਡੀਅਨ ਨੂੰ ਕੀਤਾ ਗ੍ਰਿਫਤਾਰ

04/06/2021 9:28:12 PM

ਯੰਗੂਨ-ਮਿਆਂਮਾਰ 'ਚ ਫਰਵਰੀ 'ਚ ਹੋਏ ਫੌਜੀ ਤਖਤਾਪਲਟ ਵਿਰੁੱਧ ਦੇਸ਼ ਵਿਆਪੀ ਤਾਲਾਬੰਦੀ ਵਿਰੋਧ ਪ੍ਰਦਰਸ਼ਨ 'ਚ ਮਦਦ ਕਰਨ ਵਾਲੇ ਲੋਕਾਂ ਵਿਰੁੱਧ ਜਾਰੀ ਕਾਰਵਾਈ ਦਰਮਿਆਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਮਸ਼ਹੂਰ ਕਾਮੇਡੀਅਨ ਨੂੰ ਗ੍ਰਿਫਤਾਰ ਕਰ ਲਿਆ। ਕਾਮੇਡੀਅਨ ਜਰਗਨਰ ਨੂੰ ਯੰਗੂਨ 'ਚ ਉਨ੍ਹਾਂ ਦੇ ਘਰ 'ਚੋਂ ਪੁਲਸ ਅਤੇ ਫੌਜੀਆਂ ਨੇ ਗ੍ਰਿਫਤਾਰ ਕੀਤਾ। ਉਹ ਲੋਕ ਫੌਜ ਦੇ ਦੋ ਵਾਹਨਾਂ 'ਚ ਉਥੇ ਆਏ ਸਨ।

ਇਹ ਵੀ ਪੜ੍ਹੋ-ਸੋਸ਼ਲ ਡਿਸਟੈਂਸਿੰਗ ਜਾਂ ਮਾਸਕ, ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਾਣੋਂ ਦੋਵਾਂ 'ਚੋਂ ਕੀ ਹੈ ਜ਼ਰੂਰੀ

ਜਰਗਨਰ ਦੇ ਸਾਥੀ ਕਾਮੇਡੀਅਨ ਨਗੇਪਯਾਵਕਯਾਵ ਨੇ ਆਪਣੇ ਫੇਸਬੁੱਕ ਪੇਜ 'ਤੇ ਇਹ ਜਾਣਕਾਰੀ ਦਿੱਤੀ। ਜਰਨਗਰ (60) ਜੋ ਪਹਿਲਾਂ ਵੀ ਜੇਲ 'ਚ ਰਹਿ ਚੁੱਕੇ ਹਨ। ਉਥੇ 1988 'ਚ ਫੌਜੀ ਤਾਨਾਸ਼ਾਹੀ ਵਿਰੁੱਧ ਹੋਏ ਅਸਫਲ ਵਿਦਰੋਹ 'ਚ ਵੀ ਸਰਗਰਮ ਸਨ। ਉਹ ਆਪਣੇ ਸਮਾਜਿਕ ਕਾਰਜਾਂ ਲਈ ਵੀ ਮਸ਼ਹੂਰ ਰਹੇ ਹਨ। 2008 'ਚ ਚੱਕਰਵਾਤ ਨਰਗਿਸ ਦੌਰਾਨ ਪੀੜਤਾਂ ਦੀ ਮਦਦ 'ਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ ਹੈ। ਦੇਸ਼ ਦੀ ਫੌਜੀ ਸਰਕਾਰ ਨੇ ਪਿਛਲੇ ਹਫਤੇ 'ਚ ਵੱਖ-ਵੱਖ ਦੋਸ਼ਾਂ 'ਚ ਸਾਹਿਤ, ਫਿਲਮ, ਥਿਏਟਰ, ਕਲਾ, ਸੰਗੀਤ ਅਤੇ ਪੱਤਰਕਾਰਿਤਾ ਨਾਲ ਜੁੜੇ ਘਟੋ-ਘੱਟ 60 ਲੋਕਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ-ਲਾੜੇ ਨੂੰ ਵਿਆਹ ਵਾਲੇ ਦਿਨ ਪਤਾ ਲੱਗਿਆ ਕਿ ਲਾੜੀ ਹੈ ਅਸਲ 'ਚ ਉਸ ਦੀ 'ਭੈਣ'

ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਰਗਨਰ ਵਿਰੁੱਧ ਕੀ ਦੋਸ਼ ਲਾਏ ਗਏ ਹਨ। ਉਨ੍ਹਾਂ ਦਾ ਅਸਲੀ ਨਾਂ ਮਾਉਂਗ ਥੁਰਾ ਹੈ। ਸੋਸ਼ਲ ਮੀਡੀਆ 'ਤੇ ਆ ਰਹੀਆਂ ਰਿਪੋਰਟਾਂ ਮੁਤਾਬਕ ਰੋਜ਼ਾਨਾ ਕਈ ਪ੍ਰਦਰਸ਼ਨਕਾਰੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸੁਰੱਖਿਆ ਬਲਾਂ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ 'ਚ ਮੈਡੀਕਲ ਕਰਮਚਾਰੀਆਂ ਨੂੰ ਮਾਰਚ ਨੂੰ ਅਸਫਲ ਕਰਨ ਲਈ ਹਥਗੋਲਿਆਂ ਦਾ ਇਸਤੇਮਾਲ ਕੀਤਾ ਅਤੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News