ਬਲੋਚਿਸਤਾਨ ’ਚ 2 ਹਥਿਆਰਬੰਦ ਹਮਲਿਆਂ ’ਚ ਫੌਜੀ ਤੇ ਪੁਲਸ ਮੁਲਾਜ਼ਮ ਦੀ ਮੌਤ

Monday, Jan 30, 2023 - 04:29 AM (IST)

ਬਲੋਚਿਸਤਾਨ ’ਚ 2 ਹਥਿਆਰਬੰਦ ਹਮਲਿਆਂ ’ਚ ਫੌਜੀ ਤੇ ਪੁਲਸ ਮੁਲਾਜ਼ਮ ਦੀ ਮੌਤ

ਇਸਲਾਮਾਬਾਦ (ਏ. ਐੱਨ. ਆਈ.) : ਪਾਕਿਸਤਾਨ ਦੇ ਬਲੋਚਿਸਤਾਨ ਦੇ ਬੋਲਨ ਅਤੇ ਕਲਾਤ ਇਲਾਕਿਆਂ ’ਚ 2 ਵੱਖ-ਵੱਖ ਹਥਿਆਰਬੰਦ ਹਮਲਾਵਰਾਂ ’ਚ ਲੇਵੀ ਫੋਰਸ ਦੇ ਇਕ ਜਵਾਨ ਅਤੇ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ, ਜਦੋਂਕਿ 2 ਹੋਰ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਬੋਲਨ ਜ਼ਿਲ੍ਹੇ ਦੇ ਬਾਲਾਨਾਰੀ ਇਲਾਕੇ ’ਚ ਹਥਿਆਰਬੰਦ ਲੋਕਾਂ ਨੇ ਲੇਵੀ ਫੌਜ ਦੀ ਇਕ ਚੌਕੀ ’ਤੇ ਗੋਲੀਆਂ ਚਲਾਈਆਂ ਅਤੇ ਇਕ ਜਵਾਨ ਨੂੰ ਮਾਰ ਦਿੱਤਾ। ਮ੍ਰਿਤਕ ਜਵਾਨ ਦੀ ਪਛਾਣ ਖਾਲਿਦ ਹੁਸੈਨ ਕੁਰਦ ਦੇ ਰੂਪ ’ਚ ਹੋਈ ਹੈ।

ਉਥੇ ਇਕ ਹੋਰ ਘਟਨਾ ’ਚ ਮੋਟਰਸਾਈਕਲ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ’ਚ ਇਕ ਪੁਲਸ ਗੱਡੀ ’ਤੇ ਗੋਲੀਆਂ ਚਲਾਈਆਂ, ਜਿਸ ’ਚ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਸ ਕਾਂਸਟੇਬਲ ਨਜ਼ੀਰ ਅਹਿਮਦ ਬਾਂਗੁਲਜਈ ਨੂੰ ਇਲਾਜ ਲਈ ਕਵੇਟਾ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ।


author

Mandeep Singh

Content Editor

Related News