ਇੰਗਲੈਂਡ ''ਚ ਚਾਕੂ ਦੀ ਨੋਕ ''ਤੇ ਲੋਕਾਂ ਨੂੰ ਬਣਾਇਆ ਬੰਦੀ, ਪੁਲਸ ਨੇ ਮੈਟਰੋ ਸਟੇਸ਼ਨ ਕਰਾਇਆ ਖਾਲੀ

Friday, Jun 09, 2017 - 04:19 PM (IST)

ਇੰਗਲੈਂਡ ''ਚ ਚਾਕੂ ਦੀ ਨੋਕ ''ਤੇ ਲੋਕਾਂ ਨੂੰ ਬਣਾਇਆ ਬੰਦੀ, ਪੁਲਸ ਨੇ ਮੈਟਰੋ ਸਟੇਸ਼ਨ ਕਰਾਇਆ ਖਾਲੀ

ਲੰਡਨ— ਇੰਗਲੈਂਡ ਦੇ ਨਿਊਕੈਸਲ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਜੌਬ ਸੈਂਟਰ ਵਿਚ ਦਾਖਲ ਹੋ ਕੇ ਚਾਕੂ ਦੇ ਨੋਕ 'ਤੇ ਲੋਕਾਂ ਨੂੰ ਬੰਦੀ ਬਣਾ ਲਿਆ। ਘਟਨਾ ਸਿਫਰਡ ਸਟਰੀਟ ਵਿਖੇ ਸਥਿਤ ਜੌਬ ਸੈਂਟਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਵੱਡਾ ਛੁਰਾ ਲੈ ਕੇ ਜੌਬ ਸੈਂਟਰ ਵਿਚ ਦਾਖਲ ਹੋਇਆ ਅਤੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਹੁਣ ਤੱਕ ਲੋਕਾਂ ਨੂੰ ਬੰਦੀ ਬਣਾਉਣ ਵਾਲੇ ਵਿਅਕਤੀ ਦਾ ਮਕਸਦ ਸਾਹਮਣੇ ਨਹੀਂ ਆਇਆ ਹੈ। ਪੁਲਸ ਨੇ ਸਾਵਧਾਨੀ ਵਰਤਦੇ ਹੋਏ ਮੈਟਰੋ ਸਟੇਸ਼ਨ ਅਤੇ ਉਸ ਦੇ ਨੇੜੇ ਵਿਦਿਆਰਥੀਆਂ ਦੇ ਅਕੈਡਮਿਕ ਸੈਂਟਰ ਨੂੰ ਵੀ ਖਾਲੀ ਕਰਵਾ ਲਿਆ ਹੈ। ਪੁਲਸ ਨੇ ਫਿਲਹਾਲ ਕਿਸੇ ਤਰ੍ਹਾਂ ਦੀ ਅਨਹੋਣੀ ਤੋਂ ਇਨਕਾਰ ਕੀਤਾ ਹੈ। ਪੁਲਸ ਹਮਲਾਵਰ ਨਾਲ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਕਰ ਰਹੀ ਹੈ। 
ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਦਾ ਜੌਬ ਸੈਂਟਰ ਨਾਲ ਪੁਰਾਣਾ ਸੰਬੰਧ ਹੈ। ਪੁਲਸ ਨੇ ਫਿਲਹਾਲ ਇਸ ਘਟਨਾ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਹੈ।


author

Kulvinder Mahi

News Editor

Related News