ਉੱਤਰੀ ਨਾਈਜੀਰੀਆ : ਡਾਕੂਆਂ ਦੇ ਹਮਲੇ ''ਚ 47 ਲੋਕਾਂ ਦੀ ਮੌਤ

04/20/2020 9:25:01 AM

ਕਾਨੋ- ਉੱਤਰੀ ਨਾਈਜੀਰੀਆ ਦੇ ਕਾਤਿਸਨਾ ਸੂਬੇ ਦੇ ਕਈ ਪਿੰਡਾਂ ਵਿਚ ਡਾਕੂਆਂ ਦੇ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਗਾਮਬੋ ਇਸਾਹ ਨੇ ਇਕ ਬਿਆਨ ਵਿਚ ਦੱਸਿਆ ਕਿ ਮੋਟਰਸਾਈਕਲਾਂ 'ਤੇ ਡਾਕੂਆਂ ਨੇ ਪਿੰਡਾਂ ਵਿਚ ਇਕੱਠੇ ਕਈ ਹਮਲੇ ਕੀਤੇ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਤੜਕੇ ਤੋਂ ਪਹਿਲਾਂ ਕੀਤੇ ਗਏ ਹਮਲਿਆਂ ਵਿਚ ਦੁਤਸੇਨਮਾ, ਦਾਨਸੁਮਾ ਅਤੇ ਸਫਾਨਾ ਜ਼ਿਲਿਆਂ ਦੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। 

ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਬੁਲਾਰੇ ਨੇ ਇਕ ਬਿਆਨ ਵਿਚ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਅਤੇ ਇਸ ਦੀ ਨਿੰਦਾ ਕਰਦੇ ਹੋਏ ਬੰਦੂਕਧਾਰੀਆਂ ਨੂੰ ਡਾਕੂ ਦੱਸਿਆ। ਇਸਾਹ ਨੇ ਦੱਸਿਆ ਕਿ ਇਲਾਕੇ ਵਿਚ ਸੁਰੱਖਿਆ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਨਾਈਜੀਰੀਆ ਸਰਕਾਰ ਮੁਤਾਬਕ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਚੀਫ ਆਫ ਸਟਾਫ ਅੱਬਾ ਕਿਆਰੀ ਦੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕਿਆਰੀ ਦਾ ਮਾਮਲਾ ਅਫਰੀਕਾ ਦੇ ਹਾਈ ਪ੍ਰੋਫਾਈਲ ਮਾਮਲਿਆਂ ਵਿਚੋਂ ਇਕ ਹੈ। 


Lalita Mam

Content Editor

Related News