ਪਰਿਵਾਰ ਨੇ 90 ਸਾਲ ਪੁਰਾਣੀ ਕਾਰ 'ਚ ਘੁੰਮ ਲਈ ਦੁਨੀਆ, 22 ਸਾਲ ਬਾਅਦ ਪਰਤਿਆ ਘਰ (ਤਸਵੀਰਾਂ)
Monday, Mar 14, 2022 - 01:06 PM (IST)
ਬਿਊਨਸ ਆਇਰਸ (ਬਿਊਰੋ): ਸੈਰ ਸਪਾਟੇ ਦੇ ਸ਼ੁਕੀਨ ਵਿਅਕਤੀ ਕਈ ਵਾਰ ਵੱਡਾ ਕਾਰਨਾਮਾ ਕਰ ਦਿਖਾਉਂਦੇ ਹਨ।ਅਜਿਹਾ ਹੀ ਇਕ ਮਾਮਲਾ ਅਰਜਰਟੀਨਾ ਦਾ ਸਾਹਮਣੇ ਆਇਆ ਹੈ। ਅਰਜਨਟੀਨਾ ਦੇ ਇੱਕ ਪਰਿਵਾਰ ਨੇ ਸੈਰ-ਸਪਾਟੇ ਦੀ ਦੁਨੀਆ ਵਿੱਚ ਵੱਡਾ ਕਾਰਨਾਮਾ ਕੀਤਾ ਹੈ। ਇਸ ਪਰਿਵਾਰ ਨੇ 22 ਸਾਲਾਂ ਤੱਕ ਲਗਾਤਾਰ ਯਾਤਰਾ ਕੀਤੀ ਅਤੇ ਆਪਣੀ 90 ਸਾਲ ਪੁਰਾਣੀ ਕਾਰ ਵਿੱਚ ਦੁਨੀਆ ਦੇ 5 ਮਹਾਂਦੀਪਾਂ ਦੀ ਯਾਤਰਾ ਕੀਤੀ। ਇਹ ਰੋਮਾਂਚਕ ਯਾਤਰਾ ਸਾਲ 2000 ਵਿੱਚ ਸ਼ੁਰੂ ਹੋਈ ਸੀ ਅਤੇ ਹੁਣ ਇਹ ਪੂਰੀ ਹੋਣ ਦੇ ਨੇੜੇ ਹੈ। ਇਸ ਯਾਤਰਾ ਦੌਰਾਨ ਉਨ੍ਹਾਂ ਦੇ 4 ਬੱਚਿਆਂ ਨੇ ਜਨਮ ਲਿਆ, ਜੋ ਹੁਣ ਕਾਫੀ ਵੱਡੇ ਹੋ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਦੀ ਯਾਤਰਾ ਦੀ ਦਿਲਚਸਪ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ।
ਹਰਮਨ, ਕੈਂਡੇਲੇਰੀਆ ਅਤੇ ਉਨ੍ਹਾਂ ਦੇ ਬੱਚਿਆਂ ਨੇ ਇਸ 22 ਸਾਲਾਂ ਦੇ ਲੰਬੇ ਸਫ਼ਰ ਦੌਰਾਨ 3,62,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹ ਲੋਕ ਹੁਣ ਉਰੂਗਵੇ ਦੀ ਸਰਹੱਦ 'ਤੇ ਪਹੁੰਚ ਗਏ ਹਨ। ਹੁਣ ਇਹ ਪਰਿਵਾਰ ਐਤਵਾਰ ਨੂੰ ਬਿਊਨਸ ਆਇਰਸ ਦੇ ਓਬੇਲਿਸਕ ਸਮਾਰਕ 'ਤੇ ਪਹੁੰਚਣ ਵਾਲਾ ਹੈ, ਜਿੱਥੇ ਉਨ੍ਹਾਂ ਨੇ 25 ਜਨਵਰੀ, 2000 ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਹਰਮਨ ਨੇ ਇਸ ਯਾਤਰਾ ਬਾਰੇ ਦੱਸਿਆ ਕਿ ਅਸੀਂ ਆਪਣੇ ਸੁਪਨੇ ਨੂੰ ਖ਼ਤਮ ਕਰ ਰਹੇ ਹਾਂ ਜਾਂ ਆਪਣੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ। ਇਸ ਬਾਰੇ ਮੇਰੀਆਂ ਵੱਖਰੀਆਂ ਭਾਵਨਾਵਾਂ ਹਨ।
ਪੜ੍ਹੋ ਇਹ ਅਹਿਮ ਖ਼ਬਰ -ਰੂਸ ਦੀ ਦੋ ਟੁੱਕ, ਪੱਛਮੀ ਦੇਸ਼ਾਂ ਨੂੰ ਪਾਬੰਦੀਆਂ ਘੱਟ ਕਰਨ ਲਈ ਨਹੀਂ ਕਹੇਗਾ
ਯਾਤਰਾ ਦੌਰਾਨ 102 ਦੇਸ਼ਾਂ ਵਿਚੋਂ ਲੰਘੇ
ਹੁਣ ਹਰਮਨ (53) ਦੁਨੀਆ ਭਰ ਦੀ ਯਾਤਰਾ ਲਈ ਸਮੁੰਦਰੀ ਸਫਰ 'ਤੇ ਨਿਕਲਣਾ ਚਾਹੁੰਦੇ ਹਨ।ਹਰਮਨ ਦੀ ਪਤਨੀ ਕੈਂਡੇਲੇਰੀਆ ਨੇ ਇਹ ਸਫ਼ਰ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹ 29 ਸਾਲ ਦੀ ਸੀ। ਹੁਣ ਉਹ 51 ਸਾਲਾਂ ਦੀ ਹੈ। ਉਸਨੇ ਕਿਹਾ ਕਿ ਉਸਦੀ ਸਭ ਤੋਂ ਵੱਡੀ ਖੋਜ ਉਹ ਲੋਕ ਸਨ ਜੋ ਉਹਨਾਂ ਨੂੰ ਰਸਤੇ ਵਿੱਚ ਸਫ਼ਰ ਦੌਰਾਨ ਮਿਲੇ ਸਨ। ਕੈਂਡੇਲਰੀਆ ਨੇ ਕਿਹਾ ਕਿ ਲੋਕ ਬਹੁਤ ਚੰਗੇ ਹਨ। ਮਨੁੱਖਤਾ ਅਵਿਸ਼ਵਾਸ਼ਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਉਹ 102 ਦੇਸ਼ਾਂ ਵਿੱਚੋਂ ਲੰਘੇ। ਇਸ ਸਫ਼ਰ ਵਿੱਚ ਉਹਨਾਂ ਨੂੰ ਕਈ ਵਾਰ ਯੁੱਧ ਅਤੇ ਹੋਰ ਵਿਵਾਦਾਂ ਕਾਰਨ ਆਪਣਾ ਰਸਤਾ ਬਦਲਣਾ ਪਿਆ।
ਇਸ ਜੋੜੇ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। ਉਹ ਚੰਗੀ ਨੌਕਰੀ ਕਰਦੇ ਸਨ ਤੇ ਉਹਨਾਂ ਦਾ ਘਰ ਵੀ ਸੀ। ਉਹ ਬੱਚੇ ਪੈਦਾ ਕਰਨ ਦੀ ਵੀ ਯੋਜਨਾ ਬਣਾ ਰਹੇ ਸਨ। ਇਸੇ ਸਮੇਂ ਦੌਰਾਨ ਉਹਨਾਂ ਨੂੰ ਦੁਨੀਆ ਭਰ ਵਿੱਚ ਘੁੰਮਣ ਦਾ ਸ਼ੌਂਕ ਪੈਦਾ ਹੋਇਆ। ਵਿਸ਼ਵ ਟੂਰ ਅਲਾਸਕਾ ਤੋਂ ਸ਼ੁਰੂ ਹੋਇਆ। ਇਸ ਦੌਰਾਨ ਕਿਸੇ ਨੇ ਉਹਨਾਂ ਨੂੰ ਸਾਲ 1928 ਮਾਡਲ ਦੀ ਅਮਰੀਕੀ ਕਾਰ ਵੀ ਦਿੱਤੀ। ਇਸ ਕਾਰ ਦਾ ਇੰਜਣ ਖ਼ਰਾਬ ਸੀ ਅਤੇ ਪੇਂਟ ਵੀ ਉਤਰ ਚੁੱਕਾ ਸੀ। ਕੈਂਡੇਲਰੀਆ ਨੇ ਕਿਹਾ ਕਿ ਕਾਰ ਸਟਾਰਟ ਵੀ ਨਹੀਂ ਹੁੰਦੀ ਸੀ। ਇਸ ਵਿੱਚ ਨਾ ਤਾਂ ਏਸੀ ਸੀ ਅਤੇ ਨਾ ਹੀ ਇਸਦੀ ਸੀਟ ਚੰਗੀ ਸੀ।
ਜੋੜੇ ਨੇ ਦੱਸਿਆ ਕਿ ਇਹ ਕਾਰ ਸ਼ਹਿਰਾਂ, ਚਿੱਕੜ ਅਤੇ ਰੇਤ ਵਿਚ ਚੰਗੀ ਤਰ੍ਹਾਂ ਦੌੜੀ। 22 ਸਾਲਾਂ ਦੇ ਸਫ਼ਰ ਦੌਰਾਨ ਉਹਨਾਂ ਨੂੰ ਸਿਰਫ 8 ਵਾਰ ਟਾਇਰ ਬਦਲਣੇ ਪਏ। ਇਸ ਤੋਂ ਇਲਾਵਾ ਦੋ ਵਾਰ ਇੰਜਣ 'ਚ ਕਾਫੀ ਕੰਮ ਕਰਾਉਣਾ ਪਿਆ। ਸੜਕ 'ਤੇ ਸਫ਼ਰ ਦੌਰਾਨ ਇਸ ਜੋੜੇ ਦੇ ਦੋ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿੱਚੋਂ ਇੱਕ ਦੀ ਉਮਰ ਹੁਣ 19 ਸਾਲ ਹੈ ਅਤੇ ਦੂਜੇ ਦੀ ਉਮਰ 16 ਸਾਲ ਹੈ। ਇਸ ਤੋਂ ਬਾਅਦ ਦੋ ਹੋਰ ਬੱਚੇ ਪੈਦਾ ਹੋਏ। ਇਨ੍ਹਾਂ ਚਾਰ ਬੱਚਿਆਂ ਲਈ ਕਾਰ ਦੇ ਅੰਦਰ ਸੀਟਾਂ ਵੀ ਬਣਾਈਆਂ ਗਈਆਂ ਸਨ। ਯਾਤਰਾ ਦੌਰਾਨ ਉਹ ਮਾਊਂਟ ਐਵਰੈਸਟ ਦੇ ਨੇੜੇ ਤੋਂ ਲੰਘੇ ਸਨ।