ਅਰਜਨਟੀਨਾ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

Friday, May 27, 2022 - 08:54 PM (IST)

ਬਿਊਨਸ ਆਇਰਸ-ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਮੰਕੀਪੌਕਸ ਦੇ ਪਹਿਲੇ ਮਾਮਲੇ ਦੀ ਸੂਚਨਾ ਦਿੱਤੀ ਹੈ। ਇਸ ਵਾਇਰਸ ਨਾਲ ਇਨਫੈਕਟਿਡ ਮਿਲਿਆ ਵਿਅਕਤੀ ਹਾਲ ਹੀ 'ਚ ਸਪੇਨ ਦੀ ਯਾਤਰਾ 'ਤੇ ਗਿਆ ਸੀ। ਅਰਜਨਟੀਨਾ ਦੇ ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੰਕੀਪੌਕਸ ਨਾਲ ਪੀੜਤ ਵਿਅਕਤੀ ਬਿਊਨਸ ਆਇਰਸ ਸੂਬੇ ਤੋਂ ਹੈ ਪਰ ਸਿਹਤ ਅਧਿਕਾਰੀ ਅਧਿਕਾਰਿਤ ਐਲਾਨ ਕਰਨ ਤੋਂ ਪਹਿਲਾਂ ਵਾਇਰਸ ਦੀ ਕ੍ਰਮਵਾਰ ਰਿਪੋਰਟ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ :ਤਨਖਾਹੀਆ ਕਰਾਰ ਦਿੱਤੇ ਨੇਤਾਵਾਂ ਨੂੰ ਪੰਥਕ ਕਮੇਟੀ ’ਚੋਂ ਤੁਰੰਤ ਕੱਢਿਆ ਜਾਵੇ : ਕਾਲਕਾ, ਕਾਹਲੋਂ

ਲਾਤਿਨ ਅਮਰੀਕਾ 'ਚ ਪਹਿਲੀ ਵਾਰ ਇਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਮਰੀਜ਼ ਦੇ ਬਾਰੇ 'ਚ ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਸਿਰਫ਼ ਇਨਾਂ ਦੱਸਿਆ ਕਿ ਉਸ ਨੇ 28 ਅਪ੍ਰੈਲ ਤੋਂ 16 ਮਈ ਤੱਕ ਸਪੇਨ ਦੀ ਯਾਤਰਾ ਕੀਤੀ ਸੀ ਅਤੇ ਪਿਛਲੇ ਐਤਵਾਰ ਨੂੰ ਉਸ ਨੂੰ ਬੁਖਾਰ ਹੋ ਗਿਆ ਸੀ ਅਤੇ ਉਸ 'ਚ ਮੰਕੀਪੌਕਸ ਦੇ ਲੱਛਣ ਸਨ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 20 ਤੋਂ ਜ਼ਿਆਦਾ ਦੇਸ਼ਾਂ 'ਚ ਮੰਕੀਪੌਕਸ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : RR vs RCB Qualifier 2 : ਟਾਸ ਜਿੱਤ ਕੇ ਰਾਜਸਥਾਨ ਨੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News