ਜਾਪਾਨ ''ਚ ਵਿਆਪਕ ਰਾਹਤ ਪੈਕੇਜ ਨੂੰ ਮਨਜ਼ੂਰੀ, 200 ਅਰਬ ਡਾਲਰ ਖਰਚ ਕਰੇਗੀ ਸਰਕਾਰ

Saturday, Oct 29, 2022 - 05:51 AM (IST)

ਜਾਪਾਨ ''ਚ ਵਿਆਪਕ ਰਾਹਤ ਪੈਕੇਜ ਨੂੰ ਮਨਜ਼ੂਰੀ, 200 ਅਰਬ ਡਾਲਰ ਖਰਚ ਕਰੇਗੀ ਸਰਕਾਰ

ਟੋਕੀਓ- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਵਿਸ਼ਾਲ ਆਰਥਿਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਜਿਸ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਕਰੀਬ 200 ਬਿਲੀਅਨ ਅਮਰੀਕੀ ਡਾਲਰ ਸਰਕਾਰੀ ਖਰਚ ਦਾ ਪ੍ਰਬੰਧ ਸ਼ਾਮਲ ਹੈ।
ਉਮੀਦ ਹੈ ਕਿ ਇਸ ਰਾਹਤ ਪੈਕੇਜ ਨਾਲ ਵਧਦੀ ਮਹਿੰਗਾਈ ਅਤੇ ਖਾਧ ਕੀਮਤਾਂ 'ਚ ਕਮੀ ਆਵੇਗੀ। ਦੁਨੀਆ ਭਰ 'ਚ ਮਹਿੰਗਾਈ ਵਧਣ ਦੇ ਵਿਚਕਾਰ ਡਾਲਰ ਦੇ ਮੁਕਾਬਲੇ ਯੇਨ ਦੀ ਕੀਮਤ ਵਿੱਚ ਗਿਰਾਵਟ ਆਉਣ ਨਾਲ ਜਾਪਾਨ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਇਸ ਰਾਹਤ ਪੈਕੇਜ ਵਿੱਚ ਪਰਿਵਾਰਾਂ ਲਈ ਸਬਸਿਡੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਆਪਣੀ ਡਿੱਗਦੀ ਲੋਕਪ੍ਰਿਯਤਾ ਨੂੰ ਫਿਰ ਤੋਂ ਵਧਾਉਣ ਲਈ ਅਜਿਹਾ ਕਦਮ ਚੁੱਕ ਰਹੇ ਹਨ। ਕਿਦਿਸ਼ਾ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਰਾਹਤ ਪੈਕੇਜ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਆਰਥਿਕ ਉਪਾਆਂ ਨੂੰ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਅਤੇ ਆਰਥਿਕ ਪੁਨਰ ਸੁਰਜੀਤੀ ਲਈ ਇਸ ਦਾ ਖਾਕਾ ਤਿਆਰ ਕੀਤਾ ਗਿਆ ਹੈ।"
ਉਨ੍ਹਾਂ  ਨੇ ਅੱਗੇ ਕਿਹਾ, ''ਅਸੀਂ ਲੋਕਾਂ ਦੀ ਜ਼ਿੰਦਗੀ, ਨੌਕਰੀਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਾਂਗੇ ਅਤੇ ਭਵਿੱਖ ਲਈ ਅਰਥਵਿਵਸਥਾ ਨੂੰ ਮਜ਼ਬੂਤ ​​ਕਰਾਂਗੇ।'' ਇਸ ਦੇ ਲਈ ਅਰਥਵਿਵਸਥਾ ਦੀ ਵਿਕਾਸ ਦਰ ਨੂੰ 4.6 ਫੀਸਦੀ ਤੱਕ ਲੈ ਜਾਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪੈਕੇਜ ਦਾ ਕੁੱਲ ਆਕਾਰ 71.6 ਲੱਖ ਕਰੋੜ ਯੇਨ (ਲਗਭਗ 490 ਬਿਲੀਅਨ ਡਾਲਰ) ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਵਿੱਤੀ ਕਦਮਾਂ ਤੋਂ ਇਲਾਵਾ ਨਿੱਜੀ ਖੇਤਰ ਨੂੰ ਦਿੱਤਾ ਗਿਆ ਵਿੱਤ ਵੀ ਸ਼ਾਮਲ ਹੋਵੇਗਾ। ਇਸ ਵਿੱਚੋਂ ਕਰੀਬ 200 ਅਰਬ ਡਾਲਰ ਦਾ ਖਰਚਾ ਪੈਕੇਜ ਉਸ ਪੂਰਕ ਬਜਟ ਦਾ ਹਿੱਸਾ ਹੋਵੇਗਾ ਜਿਸ ਨੂੰ ਅਜੇ ਸੰਸਦ ਦੀ ਮਨਜ਼ੂਰੀ ਮਿਲਣੀ ਬਾਕੀ ਹੈ।


author

Aarti dhillon

Content Editor

Related News