ਪੋਪ ਫ੍ਰਾਂਸਿਸ ਜੂਨ 'ਚ ਕਰਨਗੇ 14 ਨਵੇਂ ਕਾਰਡੀਨਲਾਂ ਦੀ ਨਿਯੁਕਤੀ

05/21/2018 1:37:33 PM

ਵੈਟੀਕਨ ਸਿਟੀ (ਬਿਊਰੋ)— ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕੈਥੋਲਿਕ ਚਰਚ ਵਿਚ ਕਾਰਡੀਨਲ ਰੈਂਕ ਦੇ 14 ਨਵੇਂ ਚਰਚਮੈਨ ਦੀ ਨਿਯੁਕਤੀ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਕਾਰਡੀਨਲ ਇਟਲੀ, ਸਪੇਨ, ਪੁਰਤਗਾਲ, ਪੋਲੈਂਡ, ਇਰਾਕ, ਪਾਕਿਸਤਾਨ, ਜਾਪਾਨ, ਮੈਡਾਗਾਸਕਰ, ਪੇਰੂ, ਮੈਕਸੀਕੋ ਅਤੇ ਬੋਲੀਵੀਆ ਵਿਚੋਂ ਹੋਣਗੇ। ਪੋਪ ਨੇ ਕਿਹਾ,''ਜਿਹੜੇ ਸਥਾਨਾਂ ਤੋਂ ਨਵੇਂ ਕਾਰਡੀਨਲ ਆ ਰਹੇ ਹਨ। ਉਹ ਚਰਚ ਦੀ ਯੂਨੀਵਰਸਲਟੀ ਨੂੰ ਜ਼ਾਹਰ ਕਰਦੇ ਹਨ। ਜੋ ਧਰਤੀ 'ਤੇ ਸਾਰੇ ਪੁਰਸ਼ਾਂ ਅਤੇ ਔਰਤਾਂ ਲਈ ਭਗਵਾਨ ਦੇ ਪਿਆਰ ਦੇ ਸੰਦੇਸ਼ ਦਿੰਦੇ ਹਨ।'' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੇਂ ਕਾਰਡੀਨਲ ਲਈ ਨਿਯੁਕਤੀ ਸਮਾਰੋਹ 29 ਜੂਨ ਨੂੰ ਰੋਮ ਵਿਚ ਸੰਤ ਪੀਟਰ ਅਤੇ ਪਾਲ ਦੇ ਤਿਉਹਾਰ ਦੇ ਮੌਕੇ 'ਤੇ ਆਯੋਜਿਤ ਕੀਤਾ ਜਾਵੇਗਾ।
ਨਵੇਂ ਕਾਰਡੀਨਲ ਵਿਚੋਂ 11 ਅੱਸੀ ਸਾਲ ਤੋਂ ਘੱਟ ਉਮਰ ਦੇ ਹਨ, ਜੋ ਦੱਸਦੇ ਹਨ ਕਿ ਉਹ ਫ੍ਰਾਂਸਿਸ ਦੇ ਉਤਰਾਧਿਕਾਰੀ ਨੂੰ ਚੁਨਣ ਲਈ ਭਵਿੱਖ ਵਿਚ ਹੋਣ ਵਾਲੇ ਸੰਮੇਲਨ ਵਿਚ ਸਰਗਰਮ ਭਾਗੀਦਾਰ ਹੋਣਗੇ। ਸਾਲ 2014, 2015, 2016 ਅਤੇ 2017 ਵਿਚ ਵਾਪਰੀਆਂ ਘਟਨਾਵਾਂ ਦੇ ਬਾਅਦ ਇਹ ਫ੍ਰਾਂਸਿਸ ਦਾ ਪੰਜਵਾਂ ਨਿਯੁਕਤੀ ਸਮਾਰੋਹ ਹੋਵੇਗਾ। ਨਵੇਂ ਕਾਰਡੀਨਲਾਂ ਦੀ ਨਿਯੁਕਤੀ ਦੇ ਬਾਅਦ ਜੂਨ ਵਿਚ ਉਨ੍ਹਾਂ ਦੀ ਕੁੱਲ ਗਿਣਤੀ 227 ਹੋ ਜਾਵੇਗੀ।


Related News