ਐਪਲ ਜਾਪਾਨ ਦੇ ਹੜ੍ਹ ਪੀੜਤਾਂ ਦੇ ਉਤਪਾਦਾਂ ਦੀ ਮੁਫਤ ਕਰੇਗਾ ਮੁਰੰਮਤ

07/31/2018 1:15:41 AM

ਟੋਕੀਓ-ਐਪਲ ਹੜ੍ਹ ਪ੍ਰਭਾਵਿਤ ਜਾਪਾਨੀ ਯੂਜ਼ਰਜ਼ ਦੇ ਆਈਫੋਨਸ, ਆਈਪੈਡਸ, ਆਈਪਾਡਸ, ਮੈਕ ਕੰਪਿਊਟਰਸ, ਐਪਲ ਵਾਚੇਜ਼ ਤੇ ਐਪਲ ਦੇ ਡਿਸਪਲੇ ਦੀ ਮੁਫਤ ਮੁਰੰਮਤ ਕਰੇਗਾ ਜੋ ਇਸ ਮਹੀਨੇ ਦੀ ਸ਼ੁਰੂਆਤ 'ਚ ਦੇਸ਼ ਦੇ ਪੱਛਮੀ ਹਿੱਸੇ 'ਚ ਹੋਈ ਮੋਹਲੇਧਾਰ ਬਾਰਿਸ਼ ਨਾਲ ਪ੍ਰਭਾਵਿਤ ਹੋਏ ਹਨ। ਜਾਪਾਨ ਟਾਈਮਸ ਦੀ ਰਿਪੋਰਟ 'ਚ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ  ਗੈਜੇਟ ਬਾਰਿਸ਼ ਤੇ ਹੜ੍ਹ ਕਾਰਨ ਖ਼ਰਾਬ ਹੋ ਗਏ ਹਨ, ਜਿਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਉਹ ਇਸ ਮੁਫਤ ਸੇਵਾ ਦਾ ਫਾਇਦਾ ਚੁੱਕ ਸਕਦੇ ਹਨ।
ਕੈਲੀਫੋਰਨੀਆ ਦੀ ਕਪਰਟਿਨੋ ਸਥਿਤ ਮੁੱਖ ਦਫਤਰ ਵਾਲੀ ਤਕਨੀਕੀ ਮਹਾਰਥੀ ਕੰਪਨੀ ਨੇ ਸਤੰਬਰ ਦੇ ਅੰਤ ਤੱਕ ਮੁਫਤ ਮੁਰੰਮਤ ਸੇਵਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਪੇਸ਼ਕਸ਼ ਸਿਰਫ ਨਿੱਜੀ ਯੂਜ਼ਰਜ਼ ਲਈ ਹੈ। ਕੰਪਨੀਆਂ ਜਾਂ ਐਪਲ ਦੇ ਉਤਪਾਦ ਵੇਚਣ ਵਾਲੇ ਸਟੋਰ ਇਸ ਦਾ ਫਾਇਦਾ ਨਹੀਂ ਚੁੱਕ ਸਕਣਗੇ।


Related News