Apple Event : ਐਪਲ ਦੀ ਪੇਮੈਂਟ, ਟੀ. ਵੀ. ਪਲੱਸ ਤੇ ਨਿਊਜ਼ ਪਲੱਸ ਸਰਵਿਸ ਲਾਂਚ

03/26/2019 12:07:17 AM

ਗੈਜੇਟ ਡੈਸਕ—ਐਪਲ 'ਸ਼ੋਅ ਟਾਈਮ' ਈਵੈਂਟ 'ਚ ਕੰਪਨੀ ਨੇ ਨਵੀਂ ਸਰਵਿਸੇਜਸ ਦਾ ਐਲਾਨ ਕੀਤਾ। ਇਹ ਈਵੈਂਟ ਸਟੀਵ ਜਾਬਸ ਥਿਏਟਰ 'ਚ ਆਯੋਜਿਤ ਕੀਤਾ ਗਿਆ ਅਤੇ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਇਸ ਦੀ ਸ਼ੁਰੂਆਤ ਕੀਤੀ। ਦੱਸਣਯੋਗ ਹੈ ਕਿ ਇਸ ਈਵੈਂਟ 'ਚ ਐਪਲ ਨੇ ਐਪਲ ਟੀ.ਵੀ.+, ਐਪਲ ਕਾਰਡ, ਐਪਲ ਆਰਕੇਡ ਅਤੇ ਐਪਲ ਨਿਊਜ਼ ਪਲੱਸ ਲਾਂਚ ਕੀਤਾ ਹੈ। 

PunjabKesari

Apple News+
ਐਪਲ ਨੇ ਐਪਲ ਨਿਊਜ਼ ਪਲੱਸ ਲਾਂਚ ਕੀਤਾ ਹੈ ਜਿਸ 'ਚ ਮੈਗਜ਼ੀਨ ਦਾ ਵੀ ਆਪਸ਼ਨ ਮਿਲੇਗਾ। ਕੰਪਨੀ ਮੁਤਾਬਕ ਇਸ 'ਚ ਦੁਨੀਆ ਭਰ ਤੋਂ 300 ਮੈਗਜ਼ੀਨਸ ਦਾ ਵੀ ਸਪੋਰਟ ਦਿੱਤਾ ਜਾਵੇਗਾ। ਇਸ 'ਚ ਸਪੋਰਟਸ, ਫੈਸ਼ਨ, ਫੂਡ, ਟ੍ਰੈਰਵਲ ਅਤੇ ਦੂਜੀਆਂ ਬਾਕੀ ਕੈਟੇਗਰੀ ਦੀਆਂ ਮੈਗਜ਼ੀਨਸ ਸ਼ਾਮਲ ਹੋਣਗੀਆਂ। ਐਪਲ ਨਿਊਜ਼ ਪਲੱਸ ਸਬਸਕਰੀਪਸ਼ਨ ਬੇਸਡ ਹੋਵੇਗਾ, ਭਾਵ ਇਸ ਦੇ ਲਈ ਤੁਹਾਨੂੰ ਪੈਸੇ ਦੇਣੇ ਹੋਣਗੇ। ਖਾਸ ਗੱਲ ਇਹ ਹੈ ਕਿ ਸਾਰੀਆਂ ਮੈਗਜ਼ੀਨ ਨੂੰ ਐਪਲ ਨਿਊਜ਼ ਪਲੱਸ ਲਈ ਖਾਸ ਤੌਰ ਨਾਲ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਇੰਟਰਐਕਟੀਵ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।

PunjabKesari

ਗ੍ਰਾਫਿਕਸ ਡਿਜ਼ਾਈਨ 'ਤੇ ਕਾਫੀ ਧਿਆਨ ਦਿੱਤਾ ਗਿਆ ਹੈ। ਐਪਲ ਨਿਊਜ਼ ਪਲੱਸ 'ਚ LA Times  ਤੇ ਦਿ ਵਾਲ ਸਟਰੀਟ ਜਨਰਲ ਵਰਗੇ ਨਿਊਜ਼ ਪੇਪਰਸ ਦਾ ਸਪੋਰਟ ਮਿਲੇਗਾ। ਕੰਪਨੀ ਮੁਤਾਬਕ ਐਡਵਟਾਈਜਰ ਤੁਹਾਨੂੰ ਟਰੈਕ ਨਹੀਂ ਕਰ ਸਕੇਗਾ। ਇਸ ਦੇ ਲਈ ਹਰ ਮਹੀਨੇ 9.99 ਡਾਲਰ ਅਦਾ ਕਰਨੇ ਹੋਣਗੇ। ਇਸ ਦੇ ਨਾਲ ਹੀ ਕੰਪਨੀ ਨੇ ਫੈਮਿਲੀ ਸ਼ੇਅਰਿੰਗ ਆਪਸ਼ਨ ਵੀ ਦਿੱਤਾ ਹੈ। ਭਾਵ ਕੋਈ ਵੀ ਫੈਮਿਲੀ ਮੈਂਬਰ ਇਸ ਨੂੰ ਆਈਫੋਨ 'ਤੇ ਯੂਜ਼ ਕਰ ਸਕਦਾ ਹੈ। ਇਕ ਮਹੀਨੇ ਤੱਕ ਦਾ ਫ੍ਰੀ ਹੈ। ਸ਼ੁਰੂਆਤ 'ਚ ਐਪਲ ਨਿਊਜ਼ ਪਲੱਸ ਅਮਰੀਕਾ ਤੇ ਕੈਨੇਡਾ 'ਚ ਲਾਂਚ ਕੀਤਾ ਗਿਆ ਹੈ। ਆਸਟ੍ਰੇਲੀਆ ਤੇ ਬ੍ਰਿਟੇਨ 'ਚ ਆਉਣ ਵਾਲੇ ਕੁਝ ਸਮੇਂ 'ਚ ਇਸ ਨੂੰ ਲਾਂਚ ਕੀਤਾ ਜਾਵੇਗਾ।

PunjabKesari

Apple TV+
ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਐਪਲ ਟੀ.ਵੀ. ਪੱਲਸ ਪੇਸ਼ ਕੀਤਾ ਹੈ। ਇਸ ਸਰਵਿਸ ਤਹਿਤ ਐਪਲ ਦੇ ਓਰੀਜ਼ਨਲ ਕਾਨਟੈਂਟ ਭਾਵ ਫਿਲਮ ਅਤੇ ਸੀਰੀਜ਼ ਦੇਖਣ ਨੂੰ ਮਿਲਣਗੇ। ਐਪਲ ਨੇ ਐਪਲ ਟੀ.ਵੀ. ਪਲੱਸ ਲਈ ਹਾਲੀਵੁੱਡ ਦੇ ਫਿਲਮ ਮੇਕਰ ਸਟੀਵਨ ਸਪੀਲਬਰਗ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਈਵੈਂਟ ਦੌਰਾਨ Steven Spielberg ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣਾ ਅਨੁਭਵ ਸ਼ੇਅਰ ਕੀਤਾ। 

PunjabKesari

Apple Card
ਐਪਲ ਨੇ ਪੇਮੈਂਟ ਸਰਵਿਸ ਲਾਂਚ ਕੀਤੀ ਹੈ। ਇਸ ਤਹਿਤ ਕੰਪਨੀ ਨੇ ਐਪਲ ਪੇਅ ਅਤੇ ਐਪਲ ਕਾਰਡ ਲਾਂਚ ਕੀਤਾ ਹੈ। ਐਪਲ ਪੇਅ ਪੇਮੈਂਟ ਉੱਤੇ 2 ਫੀਸਦੀ ਕੈਸ਼ ਬੈਕ ਮਿਲੇਗਾ। ਸ਼ੁਰੂਆਤ ਵਿਚ ਇਹ ਸੇਵਾ ਅਮਰੀਕਾ ਵਿਚ ਮਿਲੇਗੀ ਅਤੇ ਇਸ ਤੋਂ ਬਾਅਦ ਲੰਡਨ, ਮਾਸਕੋ, ਟੋਕੀਓ, ਸ਼ਿਕਾਗੋ ਵਰਗੇ ਵੱਡੇ ਸ਼ਹਿਰਾਂ 'ਚ ਆਈਫੋਨ ਉਤੇ ਅਕਸੈੱਸ ਕੀਤੀ ਜਾ ਸਕੇਗੀ। ਕੰਪਨੀ ਦੇ ਸੀ. ਈ. ਓ. ਮੁਤਾਬਕ ਐਪਲ ਪੇਅ ਦੀ ਸ਼ੁਰੂਆਤ ਅਮਰੀਕਾ ਦੇ ਪੋਰਟਲੈਂਡ ਸ਼ਹਿਰ 'ਚ ਹੋਵੇਗੀ। ਇਸ ਤੋਂ ਬਾਅਦ ਫਿਰ ਇਸ ਨੂੰ ਸ਼ਿਕਾਗੋ ਅਤੇ ਨਿਊਯਾਰਕ ਵਿਚ ਲਾਂਚ ਕੀਤਾ ਜਾਵੇਗਾ। ਐਪਲ ਕਾਰਡ ਵਿਸ਼ੇਸ਼ ਕ੍ਰੈਡਿਟ ਕਾਰਡ ਵਰਗਾ ਹੋਵੇਗਾ। ਇਹ ਵਾਲਟ ਐਪ ਦੇ ਅੰਦਰ ਹੀ ਹੋਵੇਗਾ। ਦੁਨੀਆ ਭਰ ਵਿਚ ਜਿਥੇ ਵੀ ਐਪਲ ਪੇਅ ਐਕਸੈੱਸ ਹੋਵੇਗਾ ਉਥੇ ਇਸ ਕਾਰਡ ਰਾਹੀਂ ਟਰਾਂਸਜੈਕਸ਼ਨ ਕੀਤੀ ਜਾ ਸਕੇਗੀ। ਇਸ ਵਿਚ ਟ੍ਰੈਕਿੰਗ ਅਤੇ ਬਜਟਿੰਗ ਕਰਨ ਦੇ ਵੀ ਫਿਚਰਸ ਹੋਣਗੇ। ਕੰਪਨੀ ਹਰ ਇਕ ਟਰਾਂਸਜੈਕਸ਼ਨ ਉਤੇ ਕੈਸ਼ਬੈਕ ਦੇਵੇਗੀ। ਗਾਹਕ ਜਦ ਇਸ ਰਾਹੀਂ ਖਰਚ ਕੇਰੇਗਾ ਤਾਂ ਉਸਨੂੰ 2 ਫੀਸਦੀ ਕੈਸ਼ਬੈਕ ਮਿਲੇਗਾ। 

PunjabKesari
ਕਾਰਡ 'ਤੇ ਨਹੀਂ ਲੱਗੇਗੀ ਕੋਈ ਫੀ ਅਤੇ ਲੇਟ ਫਾਈਨ
ਐਪਲ ਕਾਰਡ ਲਈ ਨਾ ਤਾਂ ਕੋਈ ਫੀ ਦੇਣੀ ਹੋਵੇਗੀ ਤੇ ਨਾ ਹੀ ਕੋਈ ਲੇਟ ਵੀ ਹੋਵੇਗੀ। ਪੇਨਾਲਟੀ ਚਾਰਜ ਨਹੀਂ ਕੀਤੇ ਜਾਣਗੇ। ਐਪਲ ਕਾਰਡ ਲਈ ਕੰਪਨੀ ਨੇ ਗੋਲਡਮੈਨ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਤੋਂ ਇਲਾਵਾ ਮਾਸਟਰ ਕਾਰਡ ਨਾਲ ਵੀ ਪਾਰਟਨਰਸ਼ਿਪ ਕੀਤੀ ਗਈ ਹੈ। ਕੰਪਨੀ ਮੁਤਾਬਕ ਐਪਲ ਕਾਰਡ ਪ੍ਰਾਈਵੇਟ ਹੋਣ ਨਾਲ ਸਕਿਓਰ ਵੀ ਹੈ। ਐਪਲ ਕਾਰਡ ਨਾਲ ਤੁਹਾਨੂੰ ਇਕ ਯੂਨੀਕ ਨੰਬਰ ਦਿੱਤਾ ਜਾਵੇਗਾ ਅਤੇ ਸਕਿਓਰਟੀ ਦੇ ਕੋਡ ਰਾਹੀਂ ਤੁਹਾਨੂੰ ਦਿੱਤਾ ਗਿਆ ਕੋਡ ਪ੍ਰੋਡਕਟ ਹੋਵੇਗਾ। ਕੰਪਨੀ ਮੁਤਾਬਕ ਐਪਲ ਕਾਰਡ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਐਪਲ ਨੂੰ ਇਹ ਨਹੀਂ ਪਤਾ ਚੱਲੇਗਾ ਕਿ ਤੁਸੀਂ ਆਪਣਾ ਪੈਸਾ ਕਿਥੇ ਖਰਚ ਕਰ ਰਹੇ ਹੋ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਐਪਲ ਦੇ ਸਰਵਰ 'ਤੇ ਨਹੀਂ ਹੋਵੇਗੀ। ਅਮਰੀਕਾ 'ਚ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ।

PunjabKesari

Apple TV App
ਐਪਲ ਨੇ ਨਵਾਂ ਐਪਲ ਟੀ.ਵੀ.ਐਪ ਲਾਂਚ ਕੀਤੀ ਹੈ। ਆਨ ਡਿਮਾਂਡ ਟੀ.ਵੀ. ਚੈਨਲਸ ਦਾ ਵੀ ਆਪਸ਼ਨ ਮਿਲੇਗਾ। ਐੱਚ.ਬੀ.ਓ. ਅਤੇ ਕਈ ਸਟਰੀਮਿੰਗ ਐਪ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਵੀ ਸਪੋਰਟ ਦਿੱਤਾ ਗਿਆ ਹੈ। ਭਾਵ ਵਨ ਸਟਾਪ ਸ਼ਾਪ ਦੀ ਤਰ੍ਹਾਂ ਹੋਵੇਗਾ, ਜਿਥੇ ਕਈ ਤਰ੍ਹਾਂ ਦੇ ਆਨਲਾਈਨ ਸਟਰੀਮਿੰਗ ਐਪਲ ਮਿਲਣਗੇ। ਇਸ ਦੇ ਯੂਜ਼ਰ ਇੰਟਰਫੇਸ 'ਚ ਵੀ ਬਦਲਾਅ ਕੀਤਾ ਗਿਆ ਹੈ। 

PunjabKesari

Apple Arcade
ਇਹ ਗੇਮਿੰਗ ਸਬਸਕਰੀਪਸ਼ਨ ਹੈ, ਜਿਸ 'ਚ ਕਈ ਵੱਖ-ਵੱਖ ਤਰੀਕੇ ਦੀਆਂ ਗੇਮਸ ਹੋਣਗੀਆਂ। ਐਪਲ ਦੇ ਲੈਪਟਾਪ ਅਤੇ ਕੰਪਿਊਟਰ ਸਮੇਤ ਆਈਫੋਨ 'ਚ ਇਸ ਨੂੰ ਯੂਜ਼ ਕੀਤਾ ਜਾ ਸਕੇਗਾ। ਇਹ ਸਬਸਕਰੀਪਸ਼ਨ ਬੇਸਡ ਸਰਵਿਸ ਹੈ ਅਤੇ ਇਹ ਤੁਹਾਨੂੰ ਐਪ ਸਟੋਰ 'ਤੇ ਹੀ ਮਿਲੇਗਾ। ਇਸ ਦੇ ਲਈ ਐਪ ਸਟੋਰ 'ਤੇ ਇਕ ਵੱਖ ਕੈਟਿਗਰੀ ਤਿਆਰ ਕੀਤੀ ਗਈ ਹੈ।


Karan Kumar

Content Editor

Related News