ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ

Tuesday, Dec 22, 2020 - 05:23 PM (IST)

ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ

ਆਟੋ ਡੈਸਕ– ਬਿਹਤਰੀਨ ਖੂਬੀਆਂ ਨਾਲ ਲੈਸ ਆਈਫੋਨ, ਆਈਪੈਡ, ਮੈਕਬੁੱਕ ਅਤੇ ਏਅਰਪੌਡਸ ਸਮੇਤ ਢੇਰਾਂ ਇਲੈਕਟ੍ਰਿਕ ਪ੍ਰੋਡਕਟਸ ਲਾਂਚ ਕਰਨ ਵਾਲੀ ਦੁਨੀਆ ਦੀ ਸਭ ਤੋਂ ਪ੍ਰਸਿੱਧਕੰਪਨੀ ਐਪਲ ਹੁਣ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2024 ਤਕ ਐਪਲ ਦੀ ਇਲੈਕਟ੍ਰਿਕ ਕਾਰ ਬਾਜ਼ਾਰ ’ਚ ਆ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਐਪਲ ਆਪਣੇ ਸਮਾਰਟਫੋਨ ਦੇ ਪ੍ਰੋਸੈਸਰ ਦੀ ਤਰ੍ਹਾਂ ਹੀ ਆਪਣੀ ਇਲੈਕਟ੍ਰਿਕ ਕਾਰ ਲਈ ਵੀ ਖੁਦ ਦੀ ਬੈਟਰੀ ਤਕਨੀਕ ਡਿਵੈਲਪ ਕਰ ਰਹੀ ਹੈ ਜੋ ਲਾਗਤ ਘੱਟ ਕਰਨ ਦੇ ਨਾਲ ਹੀ ਬਿਹਤਰੀਨ ਮਾਈਲੇਜ ਦੇ ਸਕਦੀ ਹੈ। 

PunjabKesari

ਟੈਸਲਾ ਨਾਲ ਹੋਵੇਗਾ ਮੁਕਾਬਲਾ
ਨਿਊਜ਼ ਏਜੰਸੀ ਰਾਇਟਰ ਦੀ ਰਿਪੋਰਟ ਦੀ ਮੰਨੀਏ ਤਾਂ ਐਪਲ ਸੈਲਫ ਡਰਾਈਵਿੰਗ ਕਾਰ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਜੋ ਸ਼ਾਇਦ ਫਿਊਚਰ ਮੋਬਿਲਿਟੀ ਲਈ ਉਦਾਹਰਣ ਬਣੇ। ਐਪਲ ਦੀ ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਖ਼ਬਰ ਨੇ ਅਮਰੀਕਾ ਦੀ ਹੀ ਕੰਪਨੀ ਟੈਸਲਾ ਦੀ ਟੈਨਸ਼ਨ ਵਧਾ ਦਿਤੀ ਹੈ ਕਿਉਂਕਿ ਦੋਵੇਂ ਹੀ ਕੰਪਨੀਆਂ ਆਪਣੇ ਪ੍ਰੀਮੀਅਮ ਪ੍ਰੋਡਕਟਸ ਲਈ ਜਾਣੀਆਂ ਜਾਂਦੀਆਂ ਹਨ। ਆਉਣ ਵਾਲੇ ਸਮੇਂ ’ਚ ਪਤਾ ਚੱਲੇਗਾ ਕਿ ਐਪਲ ਦੀ ਇਲੈਕਟ੍ਰਿਕ ਕਾਰ ਲੁੱਕ, ਫੀਚਰਜ਼, ਪਾਵਰ ਅਤੇ ਬੈਟਰੀ ਦੇ ਮਾਮਲੇ ’ਚ ਕੀ ਕੁਝ ਨਵਾਂ ਲੈ ਕੇ ਆਉਂਦੀ ਹੈ ਅਤੇ ਆਪਣੇ ਵਿਰੋਧੀ ਨੂੰ ਕਿੰਨੀ ਟੱਕਰ ਦਿੰਦੀ ਹੈ। 

PunjabKesari

ਦੱਸ ਦੇਈਏ ਕਿ ਐਪਲ ਦੀ ਕਾਰ ਬਾਰੇ ਸਭ ਤੋਂ ਪਹਿਲਾਂ ਸਾਲ 2014 ’ਚ ਹੀ ਖ਼ਬਰ ਆਈ ਸੀ ਪਰ ਬਾਅਦ ’ਚ ਐਪਲ ਨੇ ਆਪਣੀ ਟੈਕਨਾਲੋਜੀ ਅਤੇ ਸਾਫਟਵੇਅਰ ਦੇ ਡਿਵੈਲਰਪਮੈਂਟ ਤਕ ਖੁਦ ’ਤੇ ਫੋਕਸ ਕੀਤਾ ਅਤੇ ਹਰ ਸਾਲ ਇਕ ਤੋਂ ਵਧ ਕੇ ਇਕ ਜ਼ਬਰਦਸਤ ਪ੍ਰੋਡਕਟ ਲਾਂਚ ਕੀਤੇ। ਹਾਲ ਦੇ ਮਹੀਨਿਆਂ ’ਚ ਖ਼ਬਰ ਆਈ ਹੈ ਕਿ ਐਪਲ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਦੀ ਦਿਸ਼ਾ ’ਚ ਕਾਫੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਦੁਨੀਆ ਸਾਲ 2024 ਅਮਰੀਕੀ ਕੰਪਨੀ ਐਪਲ ਦੀ ਇਲੈਕਟ੍ਰਿਕ ਕਾਰ ਨਾਲ ਰੂ-ਬ-ਰੂ ਹੋ ਜਾਵੇਗੀ। ਐਪਲ ਕਈ ਕੰਪਨੀਆਂ ਨਾਲ ਗੱਲ ਕਰ ਰਹੀ ਹੈ ਜੋ ਇਲੈਕਟਰਿਕ ਕਾਰਾਂ ਦੇ ਡਿਜ਼ਾਇਨ ਦੇ ਨਾਲ ਹੀ ਇਸ ਦੀ ਐਡਵਾਂਸ ਟੈਕਨਾਲੋਜੀ ਨੂੰ ਡਿਵੈਲਪ ਕਰਨ ਦੀ ਦਿਸ਼ਾ ’ਚ ਕੰਮ ਕਰ ਸਕਦੀਆਂ ਹਨ। 


author

Rakesh

Content Editor

Related News