ਫਲਾਈਟ ''ਚ ਮਹਿਲਾ ਨਾਲ ਵਾਪਰਿਆ ਹਾਦਸਾ ,Crushed ਹੋਣ ਤੋਂ ਬਾਅਦ iPhone XR ਨੂੰ ਲੱਗੀ ਅੱਗ
Thursday, Apr 22, 2021 - 02:11 AM (IST)
ਗੈਜੇਟ ਡੈਸਕ-ਮੋਬਾਇਲ 'ਚ ਅੱਗ ਲੱਗਣ ਦੀਆਂ ਗੱਲਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਣ ਕੰਪਨੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਪ੍ਰੀਮੀਅਮ ਫੋਨ ਕੰਪਨੀ ਐਪਲ 'ਚ ਅਜਿਹੀ ਘਟਨਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਅਜੇ ਹਾਲ ਹੀ 'ਚ ਫਲਾਈਟ 'ਚ ਐਪਲ ਆਈਫੋਨ ਐਕਸ.ਆਰ. 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜ਼ਿਆਦਾ ਪੁਰਾਣੀ ਨਹੀਂ ਹੈ। ਇਕ ਰਿਪੋਰਟ ਮੁਤਾਬਕ British Airways Boeing 787-9 'ਚ ਐਪਲ ਆਈਫੋਨ ਐਕਸ.ਆਰ. 'ਚ ਅੱਗ ਲਾਗਣ ਦੀ ਗੱਲ ਸਾਹਮਣੇ ਆਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਪਲੇਨ ਉਡਾਣ ਭਰ ਰਿਹਾ ਸੀ। ਸੀਟ ਦੇ ਹੇਠਾਂ ਆਈਫੋਨ ਐਕਸ.ਆਰ. ਦੇ ਕ੍ਰਸ਼ ਹੋਣ ਕਾਰਣ ਉਸ ਨੂੰ ਅੱਗ ਲੱਗ ਗਈ। ਇਸ ਨੂੰ ਲੈ ਕੇ ਬ੍ਰਿਟੇਨ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ ਨੇ ਜਨਤਕ ਤੌਰ 'ਤੇ ਦੱਸਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਰਣ ਜਾਪਾਨ ਤੀਸਰੀ ਵਾਰ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ 'ਚ
ਜ਼ਿਕਰਯੋਗ ਹੈ ਕਿ ਫਲਾਈਟ 'ਚ ਇਕ ਬੀਬੀ ਦਾ ਆਈਫੋਨ ਐਕਸ.ਆਰ. ਸੀਟ ਹੇਠਾਂ ਚਲਾ ਗਿਆ। ਸੀਟ ਅਤੇ ਮਹਿਲਾ ਦੇ ਵਜ਼ਨ ਕਾਰਣ ਫੋਨ ਟੁੱਟ ਗਿਆ। ਮਹਿਲਾ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ। ਫਲਾਈਟ 'ਚ ਅਨਾਊਂਸਮੈਂਟ ਹੋਣ ਤੋਂ ਬਾਅਦ ਉਸ ਦੀ ਨੀਂਦ ਖੁੱਲੀ ਅਤੇ ਬਾਥਰੂਮ ਗਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਸੀਟ ਚੇਂਜ ਕੀਤੀ ਸੀ। ਇਕ ਕੈਬਿਨ ਕਰੂ ਨੇ ਉਸ ਮਹਿਲਾ ਨੂੰ ਸੀਟ ਐਡਜਟਸ ਕਰਨ ਦੀ ਬੇਨਤੀ ਕੀਤੀ। ਇਸ ਦੌਰਾਨ ਉਸ ਨੂੰ ਕਿਸੇ ਚੀਜ਼ ਦੀ ਬਦਬੂ ਆਉਣ ਲੱਗੀ। ਉਸ ਨੇ ਨੋਟਿਸ ਕੀਤਾ ਕਿ ਚਾਰਜਿੰਗ ਕੇਬਲ ਦੀ ਤਾਰ ਉਸ ਦੀ ਸੀਟ ਦੇ ਹੇਠਾਂ ਜਾ ਰਹੀ ਹੈ। ਮਹਿਲਾ ਨੇ ਕਿਹਾ ਕਿ ਉਸ ਨੂੰ ਬਦਬੂ ਸਲਫਰ ਦੀ ਤਰ੍ਹਾਂ ਲੱਗ ਰਹੀ ਸੀ ਜੋ ਲਗਾਤਾਰ ਵਧ ਰਹੀ ਸੀ।
ਇਹ ਵੀ ਪੜ੍ਹੋ-ਸਮੁੰਦਰ 'ਚ ਲਾਪਤਾ ਹੋਈ ਇੰਡੋਨੇਸ਼ੀਆਈ ਪਣਡੁੱਬੀ, 53 ਲੋਕ ਸਨ ਸਵਾਰ
ਇਸ ਨੂੰ ਲੈ ਕੇ ਜਦ ਉਸ ਨੇ ਕੈਬਿਨ ਕਰੂ ਨੂੰ ਅਲਰਟ ਕੀਤਾ ਤਾਂ ਉਨ੍ਹਾਂ ਨੇ ਦੱਸਿਆਂ ਕਿ ਉਨ੍ਹਾਂ ਨੇ hissing ਸਾਊਂਡ ਸੁਣਿਆ ਹੈ। ਸੀਟ ਦੇ ਹੇਠੋਂ ਧੂੰਆਂ ਨਿਕਲਦਾ ਹੋਇਆ ਵੀ ਉਨ੍ਹਾਂ ਲੋਕਾਂ ਨੇ ਦੇਖਿਆ। ਕਰੂ ਮੈਂਬਰ ਨੇ ਦੇਖਿਆ ਕਿ ਇਕ ਲਾਲ ਰੰਗ ਦਾ ਫੋਨ ਸੀਟ ਹੋਠਾਂ ਫਸਿਆ ਹੋਇਆ ਹੈ। ਕਰੂ ਨੇ ਉਸ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਾ ਕਰ ਸਕੀ। ਰਿਪੋਰਟ ਮੁਤਾਬਕ ਡਿਵਾਈਸ ਗਰਮ ਹੋ ਚੁੱਕਿਆ ਸੀ। ਉਨ੍ਹਾਂ ਨੇ ਡਿਵਾਈਸ ਨੂੰ ਚਾਰਜਰ ਤੋਂ ਹਟਾ ਕੇ fire extinguishers ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਜਦ ਸਾਰਾ ਕੁਝ ਆਮ ਹੋ ਗਿਆ ਤਾਂ ਫਾਈਲਟ ਦੀ ਐਮਰਜੈਂਸੀ ਲੈਂਡਿੰਗ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ-ਜਰਮਨੀ 'ਚ ਕੋਰੋਨਾ ਕਾਰਣ ਮੁੜ ਲੱਗਣਗੀਆਂ ਪਾਬੰਦੀਆਂ, ਸੰਸਦ ਮੈਂਬਰਾਂ ਦਿੱਤੀ ਪ੍ਰਵਾਨਗੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।