Apple Event: ਸ਼ੁਰੂ ਹੋਇਆ ਐਪਲ ਈਵੈਂਟ, ਕੁਝ ਹੀ ਦੇਰ 'ਚ ਲਾਂਚ ਹੋਵੇਗਾ iPhone 16
Monday, Sep 09, 2024 - 10:40 PM (IST)

ਗੈਜੇਟ ਡੈਸਕ- ਐਪਲ ਦਾ ਸਭ ਤੋਂ ਵੱਡਾ ਸਾਲਾਨਾ ਈਵੈਂਟ ਸ਼ੁਰੂ ਹੋ ਗਿਆ ਹੈ। ਬਸ ਕੁਝ ਹੀ ਦੇਰ 'ਚ ਆਈਫੋਨ 16 ਸੀਰੀਜ਼ ਲਾਂਚ ਹੋ ਜਾਵਗੀ। ਕੰਪਨੀ ਨੇ ਇਸ ਵਾਰ ਆਪਣੇ ਈਵੈਂਟ ਦਾ ਨਾਂ 'ਇਟਸ ਗਲੋਟਾਈਮ' ਰੱਖਿਆ ਹੈ। ਇਸ ਈਵੈਂਟ ਦੇ ਦੌਰਾਨ ਕੰਪਨੀ ਆਈਫੋਨ 16 ਸੀਰੀਜ਼ ਤੋਂ ਇਲਾਵਾ ਕਈ ਹੋਰ ਪ੍ਰੋਡਕਟਸ ਵੀ ਲਾਂਚ ਕਰੇਗੀ। ਇਸ ਵਿਚ Apple Airpods, Apple Watch ਸਮੇਤ ਕਈ ਹੋਰ ਪ੍ਰੋਡਕਟਸ ਵੀ ਸ਼ਾਮਲ ਹੋ ਸਕਦੇ ਹਨ।