''ਹਾਂਗਕਾਂਗ ''ਚ ਐਪਲ ਡੇਲੀ ਖ਼ਿਲਾਫ਼ ਕਾਰਵਾਈ ਨਾਲ ਮੀਡੀਆ ਜਗਤ ''ਚ ਦਹਿਸ਼ਤ''

Tuesday, Jun 22, 2021 - 02:22 PM (IST)

''ਹਾਂਗਕਾਂਗ ''ਚ ਐਪਲ ਡੇਲੀ ਖ਼ਿਲਾਫ਼ ਕਾਰਵਾਈ ਨਾਲ ਮੀਡੀਆ ਜਗਤ ''ਚ ਦਹਿਸ਼ਤ''

ਹਾਂਗਕਾਂਗ- ਹਾਂਗਕਾਂਗ ਵਿਚ ਪ੍ਰੈੱਸ ਅਤੇ ਲੋਕਤੰਤਰ ਦੇ ਖ਼ਤਰੇ ਵਿਚ ਪੈਣ ਦੀ ਤਾਜ਼ਾ ਉਦਾਹਰਣ 'ਐਪਲ ਡੇਲੀ' ਦੇ ਸੰਪਾਦਕ ਅਤੇ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਹੈ, ਜਿਸ ਕਾਰਨ ਮੀਡੀਆ ਉਦਯੋਗ ਵਿਚ ਦਹਿਸ਼ਤ ਦਾ ਮਾਹੌਲ ਹੈ। ਇਹ ਗੱਲ ਐਤਵਾਰ ਨੂੰ ਹਾਂਗਕਾਂਗ ਸਥਿਤ ਇਕ ਅਮਰੀਕੀ ਰਿਪੋਰਟਰ ਨੇ ਕਹੀ। 

ਅਮਰੀਕੀ ਵਾਲ ਸਟ੍ਰੀਟ ਜਰਨਲ ਲਈ ਹਾਂਗਕਾਂਗ ਵਿਚ ਕੰਮ ਕਰਨ ਵਾਲੇ ਰਿਪੋਰਟਰ ਐਲੇਨ ਯੂ. ਨੇ ਸੀ. ਐੱਨ .ਐੱਨ. ਦੇ ਮੁੱਖ ਮੀਡੀਆ ਪੱਤਰਕਾਰ ਬ੍ਰਾਇਨ ਸਟੈਲਟਰ ਨੂੰ ਦੱਸਿਆ ਕਿ ਇਸ ਘਟਨਾ ਨੇ ਮੀਡੀਆ ਇੰਡਸਟਰੀ ਵਿਚ ਹੜਬੜੀ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ 500 ਪੁਲਸ ਅਧਿਕਾਰੀਆਂ ਵੱਲੋਂ ਐਪਲ ਡੇਲੀ ਨਿਊ ਰੂਮ ਵਿਚ ਛਾਪੇਮਾਰੀ ਮਾਰ ਕੇ ਐਪਲ ਡੇਲੀ ਦੇ ਅਧਿਕਾਰੀਆਂ ਤੇ ਪ੍ਰਮੁੱਖ ਸੰਪਾਦਕ ਨੂੰ ਗ੍ਰਿਫਤਾਰ ਕਰਨਾ ਮੀਡੀਆ ਦੀ ਆਜ਼ਾਦੀ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ। 

ਉਨ੍ਹਾਂ ਕਿਹਾ ਐਪਲ ਡੇਲੀ ਖ਼ਿਲਾਫ਼ ਕਾਰਵਾਈ ਇਸ ਬਾਰੇ ਪ੍ਰਸ਼ਨ ਖੜ੍ਹੇ ਕਰਦੀ ਹੈ ਕਿ ਪੱਤਰਕਾਰ ਕਿਵੇਂ ਉਨ੍ਹਾਂ ਵਿਸ਼ਿਆਂ ‘ਤੇ ਰਿਪੋਰਟ ਦੇ ਸਕਦੇ ਹਨ ਜਿਨ੍ਹਾਂ ਨੂੰ ਹੁਣ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਰਿਪੋਰਟਰ ਐਲੇਨ ਯੂ. ਨੇ ਕਿਹਾ ਕਿ ਇਸ ਘਟਨਾ ਦੇ ਨਤੀਜੇ ਵਜੋਂ ਸਰਕਾਰ ਅਤੇ ਹੋਰਨਾਂ ਦੇ ਆਲੋਚਕ ਹੁਣ ਮੀਡੀਆ ਨਾਲ ਗੱਲ ਕਰਨ ਤੋਂ ਡਰ ਸਕਦੇ ਹਨ। ਵੀਰਵਾਰ ਨੂੰ ਹਾਂਗਕਾਂਗ ਪੁਲਸ ਨੇ ਐਪਲ ਡੇਲੀ 'ਤੇ ਛਾਪੇਮਾਰੀ ਵਿਚ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ, ਇਹ ਕਿਸੇ ਮੀਡੀਆ ਏਜੰਸੀ ਦੇ ਚੋਟੀ ਦੇ ਸੰਪਾਦਕਾਂ ਖਿਲਾਫ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕੀਤੀ ਗਈ ਸਭ ਤੋਂ ਸਖ਼ਤ ਅਤੇ ਪਹਿਲੀ ਕਾਰਵਾਈ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਐਪਲ ਡੇਲੀ ਦੇ ਮੁੱਖ ਸੰਪਾਦਕ ਰਿਆਨ ਲਾਅ ਵਾਈ-ਕੋਂਗ, ਚੀਫ਼ ਆਪਰੇਟਿੰਗ ਅਫਸਰ (ਸੀ. ਓ. ਓ.) ਅਤੇ ਪ੍ਰਕਾਸ਼ਕ ਚੇਂਗ ਕਿਮ-ਹੈਂਗ ਸ਼ਾਮਲ ਹਨ, ਜੋ ਅਖਬਾਰ ਦੀ ਮੂਲ ਕੰਪਨੀ ਨੈਕਸਟ ਡਿਜੀਟਲ ਦੇ ਸੀ. ਈ. ਓ. ਵੀ ਹਨ। ਨਿਊਜ਼ ਕੰਪਨੀ 'ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਵਿਦੇਸ਼ੀ ਸ਼ਕਤੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।
 


author

Sanjeev

Content Editor

Related News