ਮਹਾਦੋਸ਼ ਪ੍ਰਬੰਧਕ ਨੇ ਕੀਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ

01/24/2020 7:37:20 PM

ਵਾਸ਼ਿੰਗਟਨ(ਭਾਸ਼ਾ)– ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਐਡਮ ਸ਼ਿਫ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਅਮਰੀਕੀ ਨੇਤਾ ਨੇ ਆਪਣੇ ਹਿੱਤਾਂ ਨੂੰ ਦੇਸ਼ ਦੇ ਹਿੱਤ ਤੋਂ ਉਪਰ ਰੱਖਿਆ, ਇਸ ਲਈ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਸ਼ਿਫ ਨੇ ਬੀਤੇ ਦਿਨ ਕਿਹਾ ਕਿ ਅਮਰੀਕੀ ਲੋਕਾਂ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ, ਜਿਸ ’ਤੇ ਉਹ ਭਰੋਸਾ ਕਰ ਸਕਣ ਕਿ ਉਹ ਉਨ੍ਹਾਂ ਦੇ ਹਿੱਤ ਨੂੰ ਪਹਿਲ ਦੇਵੇਗਾ। ਤੁਸੀਂ ਜਾਣਦੇ ਹੋ ਕਿ ਤੁਸੀਂ ਇਸ ਰਾਸ਼ਟਰਪਤੀ ’ਤੇ ਇਸ ਗੱਲ ਲਈ ਭਰੋਸਾ ਨਹੀਂ ਕਰ ਸਕਦੇ ਕਿ ਉਹ ਉਹੀ ਕੰਮ ਕਰੇਗਾ, ਜੋ ਇਸ ਦੇਸ਼ ਲਈ ਸਹੀ ਹੋਵੇਗਾ। ਤੁਸੀਂ ਇਹ ਭਰੋਸਾ ਕਰ ਸਕਦੇ ਹੋ ਕਿ ਉਹ ਇਸ ਕੰਮ ਨੂੰ ਕਰਨਗੇ, ਜੋ ਡੋਨਾਲਡ ਟਰੰਪ ਲਈ ਸਹੀ ਹੋਵੇਗਾ। ਸ਼ਿਫ ਨੇ ਕਿਹਾ ਕਿ ਉਹ ਆਉਂਦੇ ਕਈ ਮਹੀਨਿਆਂ ਵਿਚ ਅਜਿਹਾ ਕਰਨਗੇ। ਜੇਕਰ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ ਚੋਣਾਂ ਵਿਚ ਵੀ ਅਜਿਹਾ ਕਰਨਗੇ। ਇਸ ਲਈ ਜੇਕਰ ਤੁਸੀਂ ਉਨ੍ਹਾਂ ਨੂੰ ਦੋਸ਼ੀ ਪਾਉਂਦੇ ਹੋ ਤਾਂ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ।

ਟਰੰਪ ਖਿਲਾਫ ਮਹਾਦੋਸ਼ ਦੀ ਸੁਣਵਾਈ ਦੇ ਦੂਜੇ ਦਿਨ ਸਦਨ ਦੇ ਮੁਕੱਦਮਾ ਪ੍ਰਬੰਧਕਾਂ ਨੇ ਦਲੀਲਾਂ ਪੇਸ਼ ਕਰਦਿਆਂ ਰਿਪਬਲਿਕਨ ਪਾਰਟੀ ਦੇ ਉਸ ਦਾਅਵੇ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਕਿ ਟਰੰਪ ਨੇ ਕੁਝ ਗਲਤ ਨਹੀਂ ਕੀਤਾ। ਮਹਾਦੋਸ਼ ਸੁਣਵਾਈ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਨ ਰਾਬਰਟਸ ਕਰ ਰਹੇ ਹਨ।


Baljit Singh

Content Editor

Related News